Sunday, July 19, 2026

ਸਿਵਲ ਹਸਪਤਾਲ ‘ਚ ਹੁਣ ਸਰਕਾਰੀ ਦਰਾਂ ‘ਤੇ ਮਿਲਣਗੀਆਂ ਭਾਰਤ ਦੇ ਪਹਿਲੇ ਸੀ.ਟੀ ਸਕੈਨ ਦੀਆਂ ਸੇਵਾਵਾਂ

ਸੰਗਰੂਰ, 21 ਮਈ (ਜਗਸੀਰ ਲੌਂਗੋਵਾਲ )- ਭਾਰਤ ਦਾ ਪਹਿਲਾ ਸੀ.ਟੀ ਸਕੈਨ, ਐਮ.ਆਰ.ਆਈ, ਖੂਨ ਅਤੇ ਹੋਰ ਟੈਸਟ ਦੀ ਸੇਵਾਵਾਂ ਸਰਕਾਰੀ ਦਰਾਂ ‘ਤੇ ਹੁਣ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਮਿਲਣਗੀਆਂ।ਇਹ ਸੇਵਾਵਾਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਪੰਜਾਬ ਸਰਕਾਰ ਤੇ ਕ੍ਰਿਸ਼ਨਾ ਡਾਇਗਨੋਸਟਿਕ ਲਿਮ. ਦੇ ਸਹਿਯੋਗ ਨਾਲ ਉਪਲੱਬਧ ਹੋਣਗੀਆਂ।ਜਿਲ੍ਹਾ ਸੰਗਰੂਰ ਤੋਂ ਇਲਾਵਾ ਪੰਜਾਬ ਦੇ ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਫਗਵਾੜਾ, ਲੁਧਿਆਣਾ, ਖੰਨਾ, ਜਲੰਧਰ, ਕਪਰੂਥਲਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਰਾਜਪੁਰਾ, ਪਟਿਆਲਾ, ਮਾਨਸਾ, ਬਰਨਾਲਾ, ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਫਿਰੋਜ਼ਪੁਰ ਵਿੱਚ ਵੀ ਇਹ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਹਨ।ਇਸੇ ਦੌਰਾਨ ਮਸ਼ੀਨਾਂ ਚਲਾਉਣ ਲਈ ਕਰਮਚਾਰੀਆਂ ਦੁਆਰਾ ਟੀ.ਐਲ.ਡੀ ਦਾ ਇਸਤੇਮਾਲ ਕਰਨ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ।
                        ਇਸ ਮਸ਼ੀਨ ਸਬੰਧੀ ਸੀ.ਟੀ ਟੈਕਨੀਸ਼ਨ ਨਰੇਸ਼ ਕੌਸ਼ਲ ਅਤੇ ਬਿਕਰਮ ਸਿੰਘ ਨੇ ਹੈਲਪਲਾਈਨ ਨੰਬਰ 020-6814 6814/ 020 96459645 ਅਤੇ ਸੰਗਰੂਰ ਸੈਂਟਰ ਦੇ ਹੈਲਪਲਾਈਨ ਨੰਬਰ 8793027790 ਬਾਰੇ ਵੀ ਜਾਣਕਾਰੀ ਦਿੱਤੀ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …