ਅੰਮ੍ਰਿਤਸਰ, 23 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਵਿਖੇ ਭਾਰਤ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ‘ਏਕ ਭਾਰਤ ਸ੍ਰੇਸ਼ਠ ਭਾਰਤ’ ਤਹਿਤ ਪ੍ਰੋਗਰਾਮ
ਦੇ ਨੋਡਲ ਅਫ਼ਸਰ ਪ੍ਰੋ. ਰਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਆਂਧਰਾ ਪ੍ਰਦੇਸ਼ ਸੂਬੇ ਦੀ ਜਾਣਕਾਰੀ ਦਿੰਦੇ ਹੋਏ ਉਥੋਂ ਦੀ ਰਾਜ ਭਾਸ਼ਾ ਤੈਲਗੂ ਲਿਖਣੀ ਸਿਖਾਈ ਗਈ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਇਸ ਕਾਰਜ਼ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆ ਵਿਦਿਆਰਥਣਾਂ ਨੂੰ ਹੋਰਨਾਂ ਭਾਸ਼ਾਵਾਂ ਸਿੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹਰੇਕ ਭਾਸ਼ਾ ਸਤਿਕਾਰਯੋਗ ਹੈ।ਇਸ ਲਈ ਆਪਣੇ ਗਿਆਨ ਦੇ ਵਾਧੇ ਅਤੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ’ਚ ਜਾਣ ਸਮੇਂ ਉਥੋਂ ਦੀ ਸਿੱਖੀ ਹੋਈ ਭਾਸ਼ਾ ਨਾਲ ਬਹੁਤ ਹੀ ਫ਼ਾਇਦਾ ਹੁੰਦਾ ਹੈ।ਜਿਸ ਨਾਲ ਅਸੀਂ ਆਪਣੇ ਵਿਚਾਰ ਇਕ ਦੂਜੇ ਨਾਲ ਆਸਾਨੀ ਨਾਲ ਸਾਂਝੇ ਕਰ ਸਕਦੇ ਹਨ।ਇਸ ਉਪਰੰਤ ਵਿਦਿਆਰਥਣਾਂ ਕੋਲੋਂ ਹਿੰਦੀ-ਪੰਜਾਬੀ-ਤੇਲਗੂ ਵਰਣਮਾਲਾ ਦੇ ਚਾਰਟ ਬਣਵਾਏ ਗਏ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media