Wednesday, September 30, 2026

ਪੰਜਾਬ ਸਰਕਾਰ ਵਿਕਾਸ ਕਾਰਜ਼ਾਂ ਨਾਲ ਬਦਲੇਗੀ ਪਿੰਡ ਦੀ ਨੁਹਾਰ – ਬੀ.ਡੀ.ਪੀ.ਓ ਰਾਮਪਾਲ ਸਿੰਘ

ਬੀ.ਡੀ.ਪੀ.ਓ ਦੋਰਾਹਾ ਨੇ ਵਿਕਾਸ ਕਾਰਜ਼ਾਂ ਦੀ ਕੀਤੀ ਚੈਕਿੰਗ

ਜੌੜੇਪੁਲ ਜਰਗ, 24 ਮਈ (ਨਰਪਿੰਦਰ ਬੈਨੀਪਾਲ) – ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਦੋਰਾਹਾ ਦੇ ਬੀ.ਡੀ.ਪੀ.ਓ ਰਾਮਪਾਲ ਸਿੰਘ ਵਲੋਂ ਬਲਾਕ ਦੇ ਸਮੂਹ ਪਿੰਡਾਂ ਦੇ ਤੂਫ਼ਾਨੀ ਦੌਰੇ ਤਹਿਤ ਇਕ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕਰਦਿਆਂ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲਿਆ ਅਤੇ ਪੰਚਾਇਤਾਂ ਦਾ ਰਿਕਾਰਡ ਚੈਕ ਕਰਕੇ ਉਨਾਂ ਨੂੰ ਵਿਕਾਸ ਦੇ ਕੰਮ ਪੂਰੀ ਇਮਾਨਦਾਰੀ, ਸਾਫ ਸੁਥਰੇ ਤੇ ਸਹੀ ਢੰਗ ਨਾਲ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ।ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਪਿੰਡ ਜਰਗ ਵਿਖੇ ਬੀ.ਡੀ.ਪੀ.ਓ ਰਾਮਪਾਲ ਸਿੰਘ ਨੇ ਆਖਿਆ ਕਿ ਵਿਕਾਸ ਦੇ ਕੰਮਾਂ ‘ਚ ਕੋਈ ਵੀ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਅਗਰ ਕਿਤੇ ਵੀ ਵਿਕਾਸ ਦੇ ਕੰਮਾਂ ਚ ਤਰੁੱਟੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਬਲਾਕ ਦੇ ਸਮੂਹ 62 ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਲਗਭਗ ਸਾਰੇ ਹੀ ਪਿੰਡ ਚੈਕ ਹੋ ਚੁੱਕੇ ਹਨ।ਜੋ ਵੀ ਰਹਿੰਦੇ ਹਨ, ਉਹ ਵੀ ਜਲਦੀ ਹੀ ਚੈਕ ਕੀਤੇ ਜਾਣਗੇ।ਉਹਨਾਂ ਬਲਾਕ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਅਗਰ ਪਿੰਡਾਂ ਦੇ ਕੰਮਾਂ ਸੰਬੰਧੀ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਉਹਨਾਂ ਨੂੰ ਕਦੇ ਵੀ ਮਿਲ ਸਕਦੇ ਹਨ ਅਤੇ ਪੰਜਾਬ ਸਰਕਾਰ ਵਿਕਾਸ ਕਾਰਜ਼ਾਂ ਰਾਹੀਂ ਪਿੰਡਾਂ ਦੀ ਨੁਹਾਰ ਬਦਲਣ ਲਈ ਪੂਰੀ ਤਰਾਂ ਵਚਨਵੱਧ ਹੈ ਅਤੇ ਵਿਕਾਸ ਕਾਰਜ਼ਾਂ ਰਾਹੀਂ ਪਿੰਡਾਂ ਨੂੰ ਸ਼ਹਿਰੀ ਖੇਤਰਾਂ ਦੇ ਬਰਾਬਰ ਲਿਆਂਦਾ ਜਾਵੇਗਾ।
                   ਇਸ ਮੌਕੇ ਮਨਰੇਗਾ ਏ.ਪੀ.ਓ ਗੁਰਇਕਬਾਲ ਸਿੰਘ, ਮਨਰੇਗਾ ਜੇ.ਈ ਈਸ਼ਵਰਪਾਲ ਸਿੰਘ, ਮਨਰੇਗਾ ਜੇ.ਈ ਮਨਦੀਪ ਸਿੰਘ, ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ, ਆਮ ਆਦਮੀ ਪਾਰਟੀ ਮਹਿਲਾ ਵਿੰਗ ਬਲਾਕ ਦੋਰਾਹਾ ਦੇ ਪ੍ਰਧਾਨ ਨਵਨੀਤ ਕੌਰ ਪੰਨੂ, ਮਨਰੇਗਾ ਸੈਕਟਰੀ ਜਸਵਿੰਦਰ ਸਿੰਘ ਬੁੰਗਾ, ਮਨਰੇਗਾ ਸੈਕਟਰੀ ਹਰਵਿੰਦਰਜੀਤ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …