ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਨੀਮ ਪਹਾੜੀ ਇਲਾਕੇ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਔਸਤ ਤਾਪਮਾਨ
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਧ ਦਰਜ਼ ਕੀਤਾ ਜਾ ਰਿਹਾ ਹੈ। ਵੱਧ ਤਾਪਮਾਨ ਅਤੇ ਗਰਮ-ਖੁਸ਼ਕ ਹਵਾਵਾਂ (ਲੂ) ਦੇ ਕਾਰਨ ਲੀਚੀ ਦੇ ਝਾੜ ਅਤੇ ਫ਼ਲ ਦੀ ਗੁਣਵੱਤਾ ਵਿਚ ਗਿਰਾਵਟ ਹੋਣ ਦਾ ਅਨੁਮਾਨ ਹੈ।ਵਾਧੂ ਗਰਮੀ ਕਰਕੇ ਲੀਚੀ ਦੇ ਫ਼ਲਾਂ ਵਿਚ ਝੁਲਸਨ, ਝੜਨ, ਅਤੇ ਫਟਣ ਦੀ ਸਮਸਿਆ ਆ ਸਕਦੀ ਹੈ। ਇਹ ਦੇ ਸੰਬੰਧਿਤ ਡਾ. ਮਨੂ ਤਿਆਗੀ, ਅਸਿਸਟੈਂਟ ਪ੍ਰੋਫੇਸਰ (ਫ਼ਲ ਵਿਗਿਆਨ), ਕ੍ਰਿਸ਼ੀ ਵਿਗੀਆਨ ਕੇਂਦਰ, ਘੋਹ, ਪਠਾਨਕੋਟ ਵਲੋਂ ਬਾਗਬਾਨਾਂ ਨੂੰ ਅਪੀਲ ਹੈ ਕਿ ਬਾਗਾਂ ਵਿੱਚ ਬੂਟੇ ਦੀ ਉਮਰ, ਪੌਣ-ਪਾਣੀ ਅਤੇ ਜ਼ਮੀਨ ਦੀ ਨਮੀ ਨੂੰ ਮੁੱਖ ਰੱਖ ਕੇ ਸਿੰਚਾਈ ਕਰੋ।ਫ਼ਲ ‘ਤੇ ਆਏ ਬੂਟਿਆਂ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਲਾਓ।ਬਾਗ ਨੂੰ ਗਰਮ ਹਵਾਵਾਂ ਤੋਂ ਬਚਾਉਣ ਲਈ ਬਾਗ ਸਥਾਪਿਤ ਹੋਣ ਤੋਂ ਪਹਿਲਾਂ ਵਾੜ ਜ਼ਰੂਰ ਲਾਓ।ਇਸ ਲਈ ਸਫ਼ੈਦਾ, ਅਰਜੁਨ, ਅੰਬ, ਜ਼ਾਮਨ, ਸ਼ਹਿਤੂਤ ਆਦਿ ਬੂਟੇ ਲਾਏ ਜਾ ਸਕਦੇ ਹਨ।ਇਨ੍ਹਾਂ ਦਰਖਤਾਂ ਦੇ ਵਿੱਚ ਕਾਰ ਜੱਟੀ-ਖੱਟੀ, ਗਲਗਲ, ਕਰੌਂਦਾ, ਬੋਗਨਵਿਲੀਆ ਆਦਿ ਦੀ ਵਾੜ ਵੀ ਲਾ ਦੇਣੀ ਚਾਹੀਦੀ ਹੈ।ਨਵੇਂ ਬਾਗ ਵਿੱਚ ਅੰਤਰ-ਫ਼ਸਲਾਂ ਜਿਵੇਂ ਆੜੂ, ਅਲੂਚਾ ਅਤੇ ਕਿੰਨੂੰ ਆਦਿ ਦੇ ਪੌਦੇ ਦੇ ਤੌਰ ‘ਤੇ ਲਾਏ ਜਾ ਸਕਦੇ ਹਨ ਜਦ ਤੱਕ ਕਿ ਲੀਚੀ ਦੇ ਬੂਟੇ ਫਲ ਨਹੀਂ ਦੇਣ ਲੱਗ ਜਾਂਦੇ। ਇਨ੍ਹਾਂ ਸਭ ਫ਼ਸਲਾਂ ਵਾਸਤੇ ਪਾਣੀ, ਦੇਸੀ ਰੂੜੀ, ਖਾਦਾਂ ਅਤੇ ਵਹਾਈਆ ਦਾ ਵੱਖਰਾ ਪ੍ਰਬੰਧ ਕਰੋ ਤਾਂ ਜੋ ਲੀਚੀ ਦੇ ਬੂਟਿਆਂ ਨਾਲ ਪਾਣੀ ਅਤੇ ਖੁਰਾਕੀ ਤੱਤਾਂ ਲਈ ਮੁਕਾਬਲਾ ਨਾ ਹੋਵੇ।
ਡਾ. ਜਿਤੇਂਦਰ ਕੁਮਾਰ (ਬਾਗਬਾਨੀ ਵਿਕਾਸ ਅਫਸਰ) ਬਾਗਬਾਨੀ ਵਿਭਾਗ, ਪਠਾਨਕੋਟ ਨੇ ਦੱਸਿਆ ਕਿ ਚਾਰ-ਪੰਜ ਸਾਲ ਤੱਕ ਦੇ ਛੋਟੇ ਬੂਟਿਆਂ ਨੂੰ ਸਰਕੰਡੇ ਜਾਂ ਕਾਹੀ ਨਾਲ ਢੱਕ ਕੇ ਗਰਮੀ ਤੋਂ ਬਚਾਅ ਕੀਤਾ ਜਾ ਸਕਦਾ ਹੈ ਜਾਂ ਫਰਵਰੀ ਦੇ ਅੱਧ ਵਿੱਚ ਬੂਟਿਆਂ ਦੇ ਚੌਗਿਰਦੇ ਜੰਤਰ ਦੀ ਬਿਜ਼ਾਈ ਕਰ ਦਿਉ।ਜੰਤਰ ਵਿਚਲੇ ਖਾਲੀ ਥਾਂ ਨੂੰ ਪਰਾਲੀ ਜਾਂ ਘਾਹ ਨਾਲ ਭਰੋ ਅਤੇ ਜੰਤਰ ਦੀਆਂ ਜੜਾਂ ਦੀ ਕਾਂਟ-ਛਾਂਟ ਕਰਦੇ ਰਹੋ।ਇਸ ਤਰਾਂ ਬੂਟੇ ਚੰਗੀ ਤਰ੍ਹਾਂ ਵਧਦੇ ਹਨ ਅਤੇ ਨਾਲ ਹੀ ਝਾੜ ਤੇ ਗੁਣਵੱਤਾ ਵਿਚ ਵੀ ਸੁਧਾਰ ਆੳਂੁਦਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media