20 ਸਾਲ ਪਹਿਲਾਂ ਫਰੰਟ ਦੀ ਸਥਾਪਨਾ ਮੌਕੇ ਲਏ ਸੁਪਨੇ ਨੂੰ ਪੈਣ ਲੱਗਾ ਬੂਰ – ਕਮਾਂਡੈਂਟ ਰਸ਼ਪਾਲ ਸਿੰਘ
ਸਮਰਾਲਾ, 24 ਮਈ (ਇੰਦਰਜੀਤ ਸਿੰਘ ਕੰਗ) – ਹਰ ਟੈਂਡਰ ਵਿਚੋਂ ਜਾਂ ਉਸ ਮਹਿਕਮੇਂ ਦੀ ਹਰੇਕ ਖਰੀਦੋ ਫਰੋਖਤ ਵਿਚੋਂ ਕਮਿਸ਼ਨ ਮੰਗਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਇਤਿਹਾਸਕ ਫੈਸਲਾ ਲਿਆ ਗਿਆ ਹੈ, ਉਸ ਦੀ ਸਾਰੇ ਪਾਸਿਓਂ ਸ਼ਲਾਘਾ ਹੋ ਰਹੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਅਤੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ।ਬਾਲਿਓਂ ਨੇ ਕਿਹਾ ਕਿ ਪਿੱਛਲੇ ਅਰਸੇ ਦੌਰਾਨ ਪੰਜਾਬ ‘ਚ ਰਵਾਇਤੀ ਪਾਰਟੀਆਂ ਵਲੋਂ ਜਿਸ ਤਰ੍ਹਾਂ ਹਰ ਕੰਮ ਵਿੱਚ ਕਮਿਸ਼ਨ ਖਾਣ ਦੀ ਰਵਾਇਤ ਤੋਰੀ ਹੋਈ ਸੀ, ਉਸ ਨੂੰ ਨੱਥ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲ ਕਦਮੀ ਕਰਦੇ ਹੋਏ ਸਹੀ ਫੈਸਲਾ ਲਿਆ ਹੈ।ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਜੋ ਸੁਪਨਾ ਲੈ ਕੇ ਉਨਾਂ ਨੇ ਸਮਰਾਲਾ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਸਥਾਪਨਾ ਕੀਤੀ ਸੀ, ਅੱਜ ਉਹੀ ਸੁਪਨਾ ਹਕੀਕੀ ਰੂਪ ਅਖਤਿਆਰ ਕਰਨ ਲੱਗ ਪਿਆ ਹੈ।ਅਸੀਂ ਆਸ ਕਰਦੇ ਹਾਂ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸੇ ਤਰ੍ਹਾਂ ਦ੍ਰਿੜ ਇਰਾਦੇ ਨਾਲ ਕੰਮ ਕਰਦੇ ਰਹੇ, ਤਾਂ ਉਹ ਦਿਨ ਜਲਦੀ ਆਵੇਗਾ ਜਿਸ ਦੀ ਆਸ ਨਾਲ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ।