ਸੰਗਰੂਰ, 28 ਮਈ (ਜਗਸੀਰ ਲੌਂਗੋਵਾਲ) – ਝੋਨੇ ਦੀ ਲਵਾਈ ਦਿਹਾੜੀ ਵਿੱਚ ਵਾਧਾ ਕਰਵਾਉਣ ਅਤੇ ਮਜ਼ਦੂਰਾਂ ਦੀਆਂ ਹੋਰ ਭਖਦੀਆਂ ਮੰਗਾਂ ਦੀ ਪੂਰਤੀ ਲਈ ਮੁੱਖ
ਮੰਤਰੀ ਦੀ ਸੰਗਰੂਰ ਸਥਿਤ ਕੋਠੀ ਅੱਗੇ 29 ਮਈ ਨੂੰ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਅੱਜ ਪਿੰਡ ਸੀਬੀਆ ਅਤੇ ਉਭਾਵਾਲ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਜਰਨਲ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਅਤੇ ਬੱਬੂ ਉਭਾਵਾਲ ਨੇ ਕਿਹਾ ਕਿ ਜਦੋਂ ਮਹਿੰਗਾਈ ਦਿਨੋ ਦਿਨ ਵਧ ਰਹੀ ਹੋਵੇ ਅਤੇ ਮਜ਼ਦੂਰ ਦੀ ਕਿਰਤ ਦਾ ਸਹੀ ਮੁੱਲ ਨਾ ਮਿਲ ਰਿਹਾ ਹੋਵੇ ਉਸ ਸਮੇਂ ਮਜਦੂਰਾਂ ਦਾ ਜਥੇਬੰਦ ਹੋਣਾ ਲਾਜ਼ਮੀ ਹੋ ਜਾਂਦਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਨੂੰ ਤਕਰੀਬਨ ਦੋ ਮਹੀਨਿਆਂ ਤੋਂ ਉੱਪਰ ਸਮਾਂ ਹੋ ਚੁੱਕਾ ਹੈ।ਇਸ ਸਰਕਾਰ ਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਤਾਂ ਕੀ ਹੱਲ ਕਰਨੀਆਂ ਸੀ, ਅੱਜ ਤੱਕ ਮੁੱਖ ਮੰਤਰੀ ਦੇ ਮੂੰਹ ਵਿਚੋਂ ਕਦੇ ਮਜ਼ਦੂਰ ਦੀ ਭਲਾਈ ਲਈ ਇੱਕ ਸ਼ਬਦ ਤੱਕ ਨਹੀਂ ਨਿਕਲਿਆ। ਉਹਨਾ ਕਿਹਾ ਕਿ ਹੁਣ ਜਦੋ ਪੰਜਾਬ ਦੇ ਪਿੰਡਾਂ ਵਿੱਚ ਘੱੜਮ ਚੌਧਰੀਆਂ ਵਲੋਂ ਮਜ਼ਦੂਰਾਂ ਦੀ ਦਿਹਾੜੀ ਤੈਅ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਨਾ ਮੰਨਣ ‘ਤੇ ਮਜ਼ਦੂਰਾਂ ਦੇ ਸਮਾਜਿਕ ਬਾਈਕਾਟ ਵੀ ਕੀਤੇ ਜਾ ਰਹੇ ਹਨ।ਪਰ ਸਰਕਾਰ ਵਲੋਂ ਇਹਨਾਂ ਖਿਲਾਫ਼ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ।ਇਸ ਲਈ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਮਹਿਗਾਈ ਅਨੁਸਾਰ ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕਰੇ।
ਇਸ ਮੌਕੇ 29 ਮਈ ਨੂੰ ਸੰਗਰੂਰ ਵਿਖੇ ਲਗਾਏ ਜਾ ਰਹੇ ਧਰਨੇ ਲਈ ਮਜ਼ਦੂਰਾਂ ਨੇ ਵੱਡੀ ਗਿਣਤੀ ‘ਚ ਪਹੁੰਚਣ ਦਾ ਐਲਾਨ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media