ਸੰਗਰੂਰ, 28 ਮਈ (ਜਗਸੀਰ ਲੌਂਗੋਵਾਲ) – ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੌਂਗੋਵਾਲ ਵਿਖੇ ਕੋਰਿਓਗਰਾਫੀ
ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਬਲਾਕ ਚੀਮਾਂ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ।ਮੁਕਾਬਲੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਵਲੋਂ ‘ਮੈ ਧਰਤੀ ਪੰਜਾਬ ਦੀ’ ਕੋਰਿਓਗਰਾਫੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਅਤੇ ਸੀਰਤ ਕੌਰ ਤੇ ਸਾਥੀਆਂ ਵਲੋਂ ਪੇਸ਼ ਇਸ ਕੋਰਿਓਗਰਾਫੀ ਨੇ ਸਾਰੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।ਇਸ ਸ਼ਾਨਦਾਰ ਪੇਸ਼ਕਾਰੀ ਬਦਲੇ ਟੀਮ ਨੂੰ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ।ਮੈਡਮ ਰਵਜੀਤ ਕੌਰ, ਗੁਰਜੰਟ ਸਿੰਘ, ਯਸ਼ਮੀਤ ਸਿੰਘ, ਯਾਦਵਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਵਲੋਂ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਪਹੁੰਚਣ ‘ਤੇ ਸਰਪੰਚ ਕੁਲਦੀਪ ਕੌਰ, ਗਿਆਨ ਸਿੰਘ ਭੱਲਰ, ਬਲਜੀਤ ਬੱਲੀ, ਗੁਰਮੀਤ ਕੁੱਬੇ, ਪਾਲ ਧਨੌਲਾ, ਸਾਹਿਬ ਸਿੰਘ ਅਤੇ ਸਕੂਲ ਸਟਾਫ਼ ਵਲੋਂ ਟੀਮ ਅਤੇ ਟੀਮ ਇੰਚਾਰਜ਼ ਮੈਡਮ ਕਰਮਜੀਤ ਕੌਰ ਦਾ ਸਨਮਾਨ ਕੀਤਾ ਗਿਆ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media