Wednesday, June 10, 2026

ਡੀ.ਏ.ਵੀ. ਪਬਲਿਕ ਸਕੂਲ ਵਿੱਚ ਆਰਟ ਅਧਿਆਪਕਾਂ ਦੀ ਹੋਈ ਮੀਟਿੰਗ

PPN2811201406

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਕੋਕਿਊ ਕੈਮਲਿਨ ਵਲੋਂ ਆਰਟ ਅਧਿਅਪਕਾਂ ਦੀ ਮੀਟਿੰਗ ਹੋਈ।ਜ਼ਿਲ੍ਹੇ ਦੇ 50 ਤੋਂ ਵੱਧ ਸਕੂਲਾਂ ਦੇ ਆਰਟ ਅਧਿਆਪਕਾਂ ਨੇ ਇਸ ਵਿਚ ਭਾਗ ਲਿਆ।ਇਸ ਵਰਕਸ਼ਾਪ ਦਾ ਮੁੱਖ ਮੰਤਵ ਅਧਿਆਪਕਾਂ ਨੂੰ ਕੰਪਨੀ ਦੇ ਨਵੇਂ ਉਤਪਾਦਾਂ ਤੋਂ ਜਾਣੂ ਕਰਵਾਉਣ ਅਤੇ ਜਮਾਤ ਵਿੱਚ ਉਨ੍ਹਾਂ ਦੀ ਸਹੀ ਵਰਤੋਂ ਦੇ ਢੰਗ ਦਸਣਾ ਸੀ।ਇਸ ਵਰਕਸ਼ਾਪ ਵਿੱਚ ਅਧਿਆਪਕਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਬੱਚਿਆਂ ਵਿੱਚ ਚਿੱਤਰਕਲਾ ਸੰਬੰਧੀ ਰੁਚੀ ਦਾ ਵਿਕਾਸ ਕਰਨ ਲਈ ਨਵੇਂ ਤਰੀਕਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਮੈਨੇਜਰ ਡਾ. ਕੇ. ਐਨ. ਕੌਲ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਚਿੱਤਰਕਾਰੀ ਆਪਣੀਆਂ ਭਾਵਨਾਵਾਂ ਨੂੰ ਦਿਖਾਉਣ ਅਤੇ ਤਨਾਵਰਹਿਤ ਰਹਿਣ ਦਾ ਵਧੀਆ ਮਾਧਿਅਮ ਹੈ।ਬੱਚਿਆਂ ਵਿੱਚ ਇਸ ਕਲਾ ਨੂੰ ਵਿਕਸਿਤ ਕਰਨਾ ਜ਼ਰੂਰੀ ਹੈ ਤਾਂਕਿ ਉਹਨਾਂ ਦੀ ਕਲਾ ਪ੍ਰਤੀ ਰੁਚੀ ਵਧ ਸਕੇ ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਵਰਕਸ਼ਾਪ ਲਈ ਕੈਮਲਿਨ ਦਾ ਧੰਨਵਾਦ ਕੀਤਾ ਅਤੇ ਅਧਿਆਪਕਾਂ ਨੂੰ ਵੱਖ-ਵੱਖ ਤਕਨੀਕਾਂ ਸਾਂਝੀਆਂ ਕਰਨ ਲਈ ਇਕ ਪਲੇਟਫਾਰਮ ਦਿੱਤਾ ।

Check Also

ਖਾਲਸਾ ਕਾਲਜ ਲਾਅ ਦੀ ਵਿਦਿਆਰਥਣ ਨੇ ’ਵਰਸਿਟੀ ਦੇ ਇਮਤਿਹਾਨਾਂ ’ਚ ਪ੍ਰਾਪਤ ਕੀਤਾ ਉਚ ਸਥਾਨ

ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਨੇ ਗੁਰੂ …

Leave a Reply