ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸ਼ਕੂਲ ਵਿਖੇ ਡੀ.ਏ.ਵੀ ਸਥਾਪਨਾ ਦਿਵਸ ‘ਤੇ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ
ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ‘ਚ ਅਧਿਆਪਕਾਂ ਨੇ ਮਿਲ ਕੇ ਹਵਨ ਦੀ ਪਾਵਨ ਅਗਨੀ ‘ਚ ਵੈਦਿਕ ਮੰਗਲਾਚਰਣ ਨਾਲ ਆਹੂਤੀਆਂ ਪਾਈਆਂ ਗਈਆਂ ਅਤੇ ਵੈਦਿਕ ਭਜਨ ਵੀ ਪੇਸ਼ ਕੀਤੇ ਗਏ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤ ਦੇ ਮੌਜ਼ੂਦਾ ਹਾਲਾਤਾਂ ਨੁੰ ਦੇਖਦੇ ਹੋਏ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਅਤੇ ਸਿਖਿਆ ਦੇ ਪ੍ਰਚਾਰ-ਪ੍ਰਸਾਰ ਕਰਨ ਲਈ ਆਰਿਆ ਸ਼ਖਸ਼ੀਅਤਾਂ ਵਲੋਂ 1 ਜੂਨ 1886 ਨੂੰ ਡੀ.ਏ.ਵੀ ਦੀ ਸ਼ਥਾਪਨਾ ਕੀਤੀ ਗਈ ਸੀ।ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀਆਂ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣਾ ਅਤੇ ਨੌਜਵਾਨ ਪੀੜੀ ਨੂੰ ਵੈਦਿਕ ਸੰਸਕ੍ਰਿਤੀ ਬਾਰੇ ਜਾਗਰੂਕ ਕਰਨਾ ਸੀ।ਅੱਜ ਅਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਮਾਰਗ ਦਰਸ਼ਨ ਸਦਕਾ 900 ਤੋਂ ਜਿਆਦਾ ਡੀ.ਏ.ਵੀ ਸਿਖਿਆ ਸੰਸਥਾਵਾਂ ਦੇਸ਼-ਵਿਦੇਸ਼ ‘ਚ ਮਹਾਰਿਸ਼ੀ ਦਯਾਨੰਦ ਦੀਆਂ ਸਿਖਿਆਵਾਂ ਤੇ ਵੈਦਿਕ ਸੰਸ਼ਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ‘ਚ ਲੱਗੇ ਹੋਏ ਹਨ।ਇਹ ਸੰਸਥਾਵਾਂ ਦੇਸ਼ ਦੀ ਤਰੱਕੀ ਤੇ ਵਿਕਾਸ ਵਿੱਚ ਆਹਿ ਭੂਮਿਕਾ ਨਿਭਾਅ ਰਹੀਆਂ ਹਨ।ਖੇਡਾਂ, ਵਿਗਿਆਨ, ਰਾਜਨੀਤੀ, ਸਿਖਿਆ ਤੇ ਵਪਾਰ ਵਿੱਚ ਹਰ ਜਗ੍ਹਾ ਡੀ.ਏ.ਵੀ ਦੀ ਅਲੱਗ ਹੀ ਛਾਪ ਦਿਖਾਈ ਦੇਂਦੀ ਹੈ।ਉਨਾਂ ਨੇ ਸਭ ਨੂੰ ਇਸ ਮਹਾਨ ਦਿਵਸ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।ਡਾ. ਜੇ.ਪੀ ਸ਼ੂਰ ਡਾਇਰੈਕਟਰਟ ਪਬਲਿਕ ਸ਼ਕੂਲਜ਼-1 ਅਤੇ ਅਨੁਦਾਨਿਤ ਸਕੂਲ ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ, ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਮੈਨੇਜਰ ਸਕੂਲ ਡਾ. ਰਾਜੇਸ਼ ਕੁਮਾਰ ਨੇ ਵੀ ਸਭ ਨੂੰ ਇਸ ਮਹਾਨ ਦਿਵਸ ਦੀਆਂ ਵਧਾਈਆਂ ਦਿੱਤੀਆਂ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media