ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ ਸੱਗੂ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ ਸਮਰ ਆਰਟ ਕੈਂਪ/ਫੈਸਟੀਵਲ 2022 ਦਾ ਆਗਾਜ਼ ਅੱਜ ਕੀਤਾ
ਗਿਆ।ਆਰਟ ਗੈਲਰੀ ਦੇ ਆਨਰੇਰੀ ਜਨ. ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਹੈ ਕਿ ਤਕਰੀਬਨ 11 ਸਾਲਾਂ ਤੋਂ ਇਹ ਆਰਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।ਪਰ ਕੋਰੋਨਾ ਦੇ ਕਾਰਣ ਪਿੱਛਲੇ ਦੋ ਸਾਲ ਇਹ ਕੈਂਪ ਨਹੀ ਲਗਾਇਆ ਗਿਆ।ਇਸ ਸਾਲ 9ਵਾਂ ਸਮਰ ਆਰਟ ਕੈਂਪ ਅੱਜ ਤੋਂ ਸ਼ੂਰੂ ਕੀਤਾ ਗਿਆ ਹੈ, ਜੋ 30 ਜੂਨ ਤੱਕ ਚੱਲੇਗਾ।ਉਨਾਂ ਕਿਹਾ ਕਿ ਇਸ ਕੈਂਪ ਵਿੱਚ ਪੇਂਟਿੰਗ, ਬੁੱਤ ਤਰਾਸ਼ੀ, ਕੈਲੀਗ੍ਰਾਫੀ, ਡਾਂਸ, ਮਿਊਜ਼ਿਕ ਥਿਏਟਰ ਅਤੇ ਫਿਲਮ ਵਰਕਸ਼ਾਪ ਆਦਿ ਬਾਰੇ ਕਲਾਸਾਂ ਲੱਗਣਗੀਆਂ।ਕੈਂਪ ਦੌਰਾਨ ਸਵੇਰੇ 10.00 ਤੋਂ 12.00 ਵਜੇ ਅਤੇ ਸ਼ਾਮ ਨੂੰ ਵਜੇ 5.00 ਤੋਂ 7.00 ਵਜੇ ਤੱਕ ਲੱਗਣ ਵਾਲੀਆਂ ਕਲਾਸਾਂ ਲਈ ਟਿਊਸ਼ਨ ਫੀਸ 1650/- ਰੁਪਏ ਹੋਵੇਗੀ, ਜਦਕਿ ਸ਼ਾਮ ਦੀ ਪੇਂਟਿੰਗ ਕਲਾਸ ਲਈ ਫੀਸ 1150/- ਰੁਪਏ ਰੱਖੀ ਗਈ ਹੈ।
ਇਸ ਤੋਂ ਇਲਾਵਾ 12 ਤੋਂ 26 ਜੂਨ ਤੱਕ ਹਰ ਐਤਵਾਰ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ।ਜਿਸ ਵਿੱਚ ਨਾਟਕ ਸੌਂਕਣ ਤੇ ਵਾਟਰ ਕਲਰ ਵਰਕਸ਼ਾਪ 12 ਜੂਨ ਨੂੰ, ਵਰਲਡ ਮਿਊਜ਼ਿਕ ਡੇਅ 19 ਜੂਨ ਨੂੰ ਮਨਾਇਆ ਜਾਵੇਗਾ।ਇਸੇ ਤਰਾਂ ਆਰਟ ਵਰਕ ਪ੍ਰਦਰਸ਼ਨੀ ਅਤੇ ਰੋਨਡੇਵਸ ਰੀਵਾਰਡਜ਼ ਤੇ ਅਵਾਰਡਜ਼ ਪ੍ਰੋਗਰਾਮ 26 ਜੂਨ ਨੂੰ ਆਯੋਜਿਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਵਰਕਸ਼ਾਪ ਲਈ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਧਾਨ ਸ਼ਿਵਦੇਵ ਸਿੰਘ, ਆਨਰੇਰੀ ਜਨ. ਸ਼ਕੱਤਰ ਡਾ. ਏ.ਐਸ ਚਮਕ ਅਤੇ ਕੋਆਰਡੀਨੇਟਰ ਨਰਿੰਦਰ ਸਿੰਘ ਬੁਤਤਰਾਸ਼ ‘ਤੇ ਅਧਾਰਿਤ ਚਾਰ ਮੈਂਬਰੀ ਆਰਗੇਨਾਈਜ਼ਿੰਗ ਕਮੇਟੀ ਬਣਾਈ ਗਈ ਹੈ।
Check Also
ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਬਾਰੇ ਜਾਗਰੂਕਤਾ ਮੁਹਿੰਮ ਤੇਜ਼
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ …
Punjab Post Daily Online Newspaper & Print Media