Wednesday, June 18, 2025
Breaking News

ਡੀ.ਐਸ.ਸੀ ‘ਚ ਸਾਬਕਾ ਸੈਨਿਕਾਂ ਦੀ ਮੁੜ ਭਰਤੀ ਲਈ ਰੈਲੀ

ਜਲੰਧਰ, 6 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਰੈਜੀਮੈਂਟਲ ਸੈਂਟਰ 24 ਜੂਨ 2022 ਨੂੰ ਰਾਮਗੜ੍ਹ ਕੈਂਟ (ਝਾਰਖੰਡ) ਵਿਖੇ ਸਿੱਖ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਨੂੰ ਡਿਫੈਂਸ ਸਰਵਿਸ ਕੋਰ (ਡੀ.ਐਸ.ਸੀ) ਵਿੱਚ ਮੁੜ ਭਰਤੀ ਕਰਨ ਲਈ ਇੱਕ ਰੈਲੀ ਕਰ ਰਿਹਾ ਹੈ।
                ਡੀ.ਐਸ.ਸੀ ‘ਚ ਮੁੜ-ਨਾਮਾਂਕਣ ਲਈ ਪੇਸ਼ ਹੋਣ ਵਾਲੇ ਉਮੀਦਵਾਰ ਦਾ ਮੈਡੀਕਲ ਸ਼਼੍ਰੇਣੀ ਵਿੱਚ ਸ਼ੇਪ-1 ਹੋਣਾ ਚਾਹੀਦਾ ਹੈ ਅਤੇ ਉਹਨਾਂ ਦਾ ਚਰਿੱਤਰ ਬਹੁਤ ਵਧੀਆ/ਮਿਸਾਲਦਾਰ ਹੋਣਾ ਚਾਹੀਦਾ ਹੈ।ਉਮੀਦਵਾਰ ਦੀ ਉਮਰ ਜਨਰਲ ਡਿਊਟੀ ਲਈ 46 ਸਾਲ ਅਤੇ ਕਲਰਕ ਲਈ 48 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।ਸਾਬਕਾ ਸੇਵਾ ਤੋਂ ਡਿਸਚਾਰਜ਼ ਅਤੇ ਮੁੜ-ਨਾਮਾਂਕਣ ਵਿਚਕਾਰ ਅੰਤਰ 2 ਸਾਲ ਜਾਂ ਘੱਟ ਹੋਣਾ ਚਾਹੀਦਾ ਹੈ।ਉਮੀਦਵਾਰ ਲਈ ਵਿਦਿਅਕ ਯੋਗਤਾ 10ਵੀਂ ਹੈ ਜਾਂ ਮੁੜ-ਨਾਮਾਂਕਣ ਲਈ ਗੈਰ-ਮੈਟ੍ਰਿਕ ਕਰਮਚਾਰੀਆਂ ਲਈ ਲੋੜੀਂਦੀ ਘੱਟੋ-ਘੱਟ ਸਿੱਖਿਆ ਯੋਗਤਾ ਆਰਮੀ-3 ਕਲਾਸ ਸਰਟੀਫਿਕੇਟ ਆਫ ਐਜੁਕੇਸ਼ਨ ਹੋਣਾ ਚਾਹੀਦਾ ਹੈ।ਉਮੀਦਵਾਰ ਦੇ ਪਿੱਛਲੇ ਤਿੰਨ ਸਾਲਾਂ ਦੀ ਸੇਵਾ ਦੌਰਾਨ ਇੱਕ ਤੋਂ ਵੱਧ ਲਾਲ ਸਿਆਹੀ ਐਂਟਰੀ ਨਹੀਂ ਹੋਣੀ ਚਾਹੀਦੀ ਅਤੇ ਉਸ ਦੀ ਪੂਰੀ ਸੇਵਾ ਦੌਰਾਨ ਦੋ ਤੋਂ ਵੱਧ ਲਾਲ ਸਿਆਹੀ ਐਂਟਰੀ ਨਹੀਂ ਹੋਣੀ ਚਾਹੀਦੀ।ਰੈਲੀ ਦੌਰਾਨ ਉਮੀਦਵਾਰ ਨੂੰ ਆਪਣਾ ਸਰੀਰਕ ਮੁਹਾਰਤ ਟੈਸਟ (PPT) ਪਾਸ ਕਰਨਾ ਹੈ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …