Saturday, December 28, 2024

ਅਕਾਲ ਪੁਰਖ ਕੀ ਫ਼ੌਜ ਵਲੋਂ 6 ਜੂਨ ‘84 ਦੀ ਯਾਦ ‘ਚ ਖੂਨਦਾਨ ਕੈਂਪ

ਅੰਮ੍ਰਿਤਸਰ, 6 ਜੂਨ (ਜਗਦੀਪ ਸਿੰਘ ਸੱਗੂ) – ਅਕਾਲ ਪੁਰਖ ਕੀ ਫ਼ੌਜ ਵਲੋਂ ਅੱਜ 6 ਜੂਨ 1984 ਦੀ ਯਾਦ ਨੂੰ ਸਮੋਏ ਰੱਖਣ ਲਈ ਖੂਨਦਾਨ ਕੈਂਪ ਜੋਸਨ ਮਲਟੀਸਪੈਸ਼ਲਿਟੀ ਹਸਪਤਾਲ ਮਕਬੂਲਪੁਰਾ ਮਹਿਤਾ ਰੋਡ ਵਿਖੇ ਲਗਾਇਆ ਗਿਆ।ਜਸਵਿੰਦਰ ਸਿੰਘ ਐਡੋਕੇਟ, ਭੁਪਿੰਦਰ ਸਿੰਘ ਅਤੇ ਕੁਲਜੀਤ ਸਿੰਘ, ਸਿੰਘ ਬ੍ਰਦਰਜ਼, ਹਰਪ੍ਰੀਤ ਸਿੰਘ ਅਤੇ ਡਾ. ਡੀ.ਐਸ ਜੋਸਨ ਨੇ ਕੈਂਪ ਦੀ ਸ਼ੁਰੂਆਤ ਅਰਦਾਸ ਉਪਰੰਤ ਕੀਤੀ।ਡਾ. ਅਰਪਨ ਸਿੰਘ ਅਤੇ ਡਾ. ਅਮਰਬੀਰ ਸਿੰਘ ਨੇ ਸਭ ਨੂੰ ‘ਜੀ ਆਇਆਂ’ ਕਿਹਾ।
                ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਖੂਨਦਾਨ ਕਰਨਾ ਤੇ ਕਿਸੇ ਦੀ ਜਾਨ ਬਚਾਉਣੀ ਵੀ ਸਿੱਖਾਂ ਦੀ ਜਿੰਮੇਵਾਰੀ ਹੈ।ਉਨਾਂ ਕਿਹਾ ਕਿ ਅਸੀਂ ਲੜੇ ਜਰੂਰ ਹਾਂ ਧਰਮ ਦੀ ਸਥਾਪਨਾ ਲਈ, ਲੋਕਾਂ ਦੀ ਬਹੂ ਬੇਟੀਆਂ ਬਚਾਉਣ ਲਈ ਤੇ ਸੱਚ ਦੀ ਸਥਾਪਤੀ ਲਈ ਜੇ ਇਸ ਕਰਕੇ ਸਾਂਨੂੰ ਲੜਾਕੇ ਗਿਣਿਆ ਜਾਂਦਾ ਹੈ ‘ਤੇ ਮੁਬਾਰਕ ਹੈ।ਆਪਣਾ ਖੂਨ ਦਾਨ ਕਰਕੇ ਮਿਸਾਲ ਕਾਇਮ ਕਰਨ ਲਈ 2009 ‘ਚ ਅਕਾਲ ਪੁਰਖ ਕੀ ਫ਼ੌਜ ਦੇ ਪ੍ਰਬੰਧਾਂ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਦਿਨ ਵਿੱਚ ਤਕਰੀਬਨ 18 ਹਜਾਰ ਲੋਕਾਂ ਨੇ ਖੂਨ ਦਾਨ ਕਰਕੇ ਮਿਸਾਲ ਕਾਇਮ ਕੀਤੀ ਸੀ ਤੇ ਸਰਬੱਤ ਦੇ ਭਲੇ/ਪੰਥ ਦੀ ਜੀਤ ਦੇ ਇਸ ਨਿਵੇਕਲੇ ਪੱਖ ਨੂੰ ਸੰਸਾਰ ਦੇ ਅੱਗੇ ਪੇਸ਼ ਕੀਤਾ ਸੀ
                 ਅਕਾਲ ਪੁਰਖ ਕੀ ਫ਼ੌਜ ਵਲੋਂ ਪਿਛਲੇ ਤਕਰੀਬਨ 26-27 ਸਾਲਾਂ ਤੋਂ 6 ਜੂਨ ਅਤੇ 1 ਨਵੰਬਰ ਨੂੰ ਖੂਨਦਾਨ ਕੀਤਾ ਜਾਂਦਾ ਹੈ ਜਿਸ ਦਿਨ ਭਾਰਤ ਦੀ ਇਸ ਧਰਤੀ ਤੇ ਸਿੱਖਾਂ ਦੇ ਜਜ਼ਬਾਤਾਂ ਨੂੰ ਰੋਂਦਿਆ ਤੇ ਉਨਾਂ ਨੂੰ ਬੇ-ਪੱਤ ਤੇ ਕਤਲ ਕੀਤਾ ਗਿਆ।6 ਜੂਨ ਦਾ ਰਿਸ਼ਤਾ ਸਾਡੇ ਨਾਲ ਭਾਵਨਾ ਦੇ ਪੱਧਰ ਦਾ ਹੈ ਤੇ ਇਸ ਦਿਨ ਦੀ ਯਾਦ ਨੂੰ ਸਮੋਇ ਰੱਖਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀ ਹੋ ਸਕਦਾ।
                 ਡਾ. ਅਮਰਬੀਰ ਸਿੰਘ ਨੇ ਕਿਹਾ ਕਿ ਅਕਾਲ ਪੁਰਖ ਕੀ ਫ਼ੌਜ ਦੇ ਮੋਢੀ ਵੀਰਾਂ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਜਸਵਿੰਦਰ ਸਿੰਘ ਐਡਵੋਕੇਟ, ਹਰਜੀਤ ਸਿੰਘ, ਪ੍ਰੋ. ਭੁਪਿੰਦਰ ਸਿੰਘ, ਬਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ ਅੰਮ੍ਰਿਤਸਰ, ਗੁਰਵਿੰਦਰ ਸਿੰਘ ਵਾਲੀਆ, ਮੋਹਨਦੀਪ ਸਿੰਘ, ਮਹਿੰਦਰਪਾਲ ਸਿੰਘ, ਬਲਵਿੰਦਰ ਸਿੰਘ ਗੁਲਾਬ ਵਲੋਂ ਅਰੰਭੀ ਖੂਨਦਾਨ ਦੀ ਇਹ ਮੁਹਿੰਮ ਸਰਬਤ ਦੇ ਭਲੇ ਲਈ ਪ੍ਰੇਰਦੀ ਰਹਿੰਦੀ ਹੈ।ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਨੇ ਕਿਹਾ ਕਿ ਇਸ ਮੁਹਿਮ ਵਿੱਚ ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਰਣਜੀਤ ਸਿੰਘ, ਗਰਜੰਟ ਸਿੰਘ, ਗਗਨਦੀਪ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ, ਜਗਦੀਸ ਸਿੰਘ, ਜਤਿੰਦਰ ਸਿੰਘ, ਰਵਿੰਦਰ ਸਿੰਘ, ਨਵਦੀਪ ਸਿੰਘ ਨੌਜਵਾਨਾਂ ਨੇ ਆਪਣਾ ਯੋਗਦਾਨ ਪਾਇਆ।
ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ 50 ਖੂਨਦਾਨੀਆਂ ਨੇ ਆਪਣਾ ਖੁਨ ਦਾਨ ਕੀਤਾ।

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …