ਅੰਮ੍ਰਿਤਸਰ, 14 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਮੁਹਿੰਮ ਤਹਿਤ ‘ਵਾਤਾਵਰਣ ਸੰਭਾਲ’ ਵਿਸ਼ੇ ’ਤੇ ਵਿਸ਼ੇਸ਼
ਲੈਕਚਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਲੈਕਚਰ ਮੌਕੇ ਰੋਟਰੈਕਟ ਕਲੱਬ ਦੀ ਸਥਾਪਨਾ ਕੀਤੀ ਗਈ, ਜਿਸ ਦੀ ਪ੍ਰਧਾਨ ਬੀ.ਕਾਮ (ਫ਼ਾਇਨੈਸ਼ੀਅਲ ਸਰਵਿਸਜ਼) ਦੀ ਵਿਦਿਆਰਥਣ ਪਾਹਰੁਲ ਸ਼ਰਮਾ ਨੂੰ ਬਣਾਇਆ ਗਿਆ।
ਪ੍ਰੋਗਰਾਮ ਦੇ ਆਰੰਭ ’ਚ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਈ ਹੋਈ ਸਹਿਯੋਗੀ ਟੀਮ ਦਾ ਸਵਾਗਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹਂ ਵਾਤਾਵਰਣ ਦੀ ਸੰਭਾਲ ਲਈ ਹਮੇਸ਼ਾਂ ਵਚਨਬੱਧ ਰਹਿਣਗੇ।ਉਨ੍ਹਾਂ ਕਿਹਾ ਕਿ ਇਹ ਲੈਕਚਰ ਕਾਲਜ ਦੇ ਰੋਟਰੈਕਟ ਕਲੱਬ ਦੇ ਮੈਂਬਰਾਂ ਅਤੇ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਨਾਰਥ ਵਲੋਂ ਸਾਂਝੇ ਤੌਰ ’ਤੇ ਵਾਤਾਵਰਣ ਦਿਵਸ ਮਨਾਉਣ ਦੇ ਮਕਸਦ ਹਿੱਤ ਆਯੋਜਿਤ ਕੀਤਾ ਗਿਆ।
ਵਾਤਾਵਰਣ ਪ੍ਰੇਮੀ ਮੁੱਖ ਵਕਤਾ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਨੇ ਗੁਰਮਤਿ ਫਲਸਫੇ ’ਚੋਂ ਪ੍ਰਕਿਰਤਕ ਹਵਾਲਿਆਂ ਦਾ ਜ਼ਿਕਰ ਕਰਦਿਆਂ ਵਾਤਾਵਰਣ ਸੁਰੱਖਿਆ ਦੀ ਅਹਿਮੀਅਤ ਵੱਲ ਸਰੋਤਿਆਂ ਦਾ ਧਿਆਨ ਦਿਵਾਇਆ। ਉਨ੍ਹਾਂ ਨੇ ਹਵਾ, ਪਾਣੀ ਅਤੇ ਰੁੱਖਾਂ ਦੀ ਸਾਂਭ ਸੰਭਾਲ ਸਬੰਧੀ ਅਹਿਮ ਨੁਕਤਿਆਂ ਨੂੰ ਸਰੋਤਿਆਂ ਦੇ ਨਾਲ ਸਾਂਝਿਆਂ ਕੀਤਾ।
ਹਾਜ਼ਰੀਨ ਵਲੋਂ ਵਾਤਾਵਰਣ ਸੰਭਾਲ ਸਬੰਧੀ ਸਹੁੰ ਚੁੱਕੀ ਗਈ ਅਤੇ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ । ਇਸ ਮੌਕੇ ਕਾਲਜ ਰੋਟਰੈਕਟ ਕਲੱਬ ਦੇ ਇੰਚਾਰਜ ਪ੍ਰੋ. ਰਵਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਲੈਕਚਰ ਦੌਰਾਨ ਰੋਟਰੀ ਕਲੱਬ ਦੇ ਮੈਂਬਰ ਪਾਸਟ ਡਿਸਟਿਕ ਗਵਰਨਰ ਸੀ.ਏ ਦਵਿੰਦਰ ਸਿੰਘ ਗੈਸਟ ਆਫ਼ ਓਨਰ, ਡਾ. ਜੀ.ਐਸ ਮਦਾਨ, ਅਸਿਸਟੈਂਟ ਗਵਰਨਰ ਰਸਜੀਤ ਸਿੰਘ ਖੇੜਾ, ਕਲੱਬ ਸੈਕਟਰੀ ਸੁਨੀਤਾ ਭਸੀਨ ਆਉਣ ਵਾਲੇ ਪ੍ਰ੍ਰੈਜ਼ੀਡੈਂਟ ਵਿਜੇ ਭਸੀਨ, ਐਮ.ਓ.ਸੀ ਆਰ.ਐਸ ਚੱਠਾ, ਪ੍ਰ੍ਰੋਜੈਕਟ ਚੇਅਰਪਰਸਨ ਮਨਿੰਦਰ ਅਰੋੜਾ, ਜਗਦੀਸ਼ ਕੱਕੜ, ਵਿਪਨ ਲੂੰਬਾ, ਰਾਜ ਕੁਮਾਰ ਸਚਦੇਵਾ, ਕੁਲਬੀਰ ਸਿੰਘ, ਹਰਜਿੰਦਰ ਚੱਠਾ, ਹਰਜੀਤ ਕੌਰ, ਮੈਡਮ ਨੀਰੂ, ਹਰਿਆਲੀ ਪੰਜਾਬ ਦੇ ਵਰਿੰਦਰ ਮਹਾਜਨ, ਵਰੁਨ ਕੁਮਾਰ ਅਤੇ ਸ੍ਰੀਮਤੀ ਨੀਰੂ ਸ਼ਰਮਾ ਤੋਂ ਇਲਾਵਾ ਕਲੱਬ ਮੈਂਬਰਾਂ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਸ਼ਾਮਿਲ ਸਨ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media