ਸੰਗਰੂਰ, 15 ਜੂਨ (ਜਗਸੀਰ ਲੌਂਗੋਵਾਲ) – ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਸੰਯੁਕਤ ਅਧਿਆਪਕ ਫ਼ਰੰਟ ਸੰਗਰੂਰ ਨੇ ਅੱਜ ਡਿਪਟੀ
ਕਮਿਸ਼ਨਰ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ।ਜਿਸ ਵਿੱਚ ਉਨਾਂ ਨੇ ਪੇਂਡੂ ਭੱਤਾ ਬਹਾਲ ਕਰਾਉਣਾ ਏ.ਸੀ.ਪੀ ਸਕੀਮ ਬਹਾਲ ਕਰਵਾਉਣ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਬਹਾਲ ਕਰਾਉਣ, 180 ਈ.ਟੀ.ਟੀ ਅਧਿਆਪਕਾਂ ਸਮੇਤ ਨਵੀਆਂ ਭਰਤੀਆਂ ‘ਤੇ ਲਾਗੂ ਸੈਂਟਰ ਪੇਅ ਸਕੇਲ ਰੱਦ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਕੰਪਿਊਟਰ ਅਧਿਆਪਕਾਂ ਲਈ ਛੇਵਾਂ ਪੇਅ ਕਮਿਸ਼ਨ ਲਾਗੂ ਕਰਵਾਉਣ, ਪੂਰੀ ਤਨਖਾਹ ਸਮੇਤ, ਸਿੱਖਿਆ ਵਿਭਾਗ ਵਿੱਚ ਮਰਜ਼ ਕਰਾਉਣ, ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ 6635 ਪੋਸਟਾਂ ਦੀ ਭਰਤੀ ਤੁਰੰਤ ਪੂਰੀ ਕਰਨ, ਸਕੂਲ ਮੁੱਖੀ ਦੀ ਅਸਾਮੀ ਖਾਲੀ ਹੋਣ ਕਾਰਨ ਸੰਬੰਧਿਤ ਸਕੂਲਾਂ ਦੀਆਂ ਡੀ.ਡੀ ਪਾਵਰਾਂ ਆਦਿ ਮੰਗਾਂ ਤੁਰੰਤ ਮਨਜ਼ੂਰ ਕਰਨ ਲਈ ਕਿਹਾ।
ਇਸ ਸਮੇਂ ਸੰਯੁਕਤ ਅਧਿਆਪਕ ਫਰੰਟ ਸੰਗਰੂਰ ਦੇ ਆਗੂ ਬਲਵੀਰ ਲੌਂਗੋਵਾਲ, ਕਰਮਜੀਤ ਬਮਾਲ, ਸ਼ਾਮ ਕੁਮਾਰ ਪਾਤੜਾਂ, ਰਾਜਪਾਲ ਖਨੌਰੀ, ਜਗਦੀਸ਼ ਸ਼ਰਮਾ, ਕੁਲਦੀਪ ਸ਼ਰਮਾ, ਪ੍ਰੇਮ ਸਰੂਪ ਤੇ ਜਸਵਿੰਦਰ ਛਾਜਲੀ, ਜਸਵੀਰ ਤੇ ਦਾਤਾ ਨਮੋਲ, ਚੰਦਰ ਸ਼ੇਖਰ, ਗੁਰਪ੍ਰੀਤ ਬੱਬੀ, ਨਿਰਮਲ ਸਿੰਘ ਆਦਿ ਸਾਥੀ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media