ਅੰਮ੍ਰਿਤਸਰ, 15 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ `ਤੇ ਬਣੀ 24 ਐਪੀਸੋਡ ਵਾਲੀ ਦਸਤਾਵੇਜ਼ੀ ਲੜੀਵਾਰ ਫਿਲਮ: ਸੈਨਤ, ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ `ਤੇ ਪੇਸ਼ਕਾਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਪ੍ਰੋਗਰਾਮ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਅਧੀਨ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ 17 ਮਾਰਚ ਨੂੰ ਦੁਪਹਿਰ ਬਾਅਦ 3.00 ਵਜੇ ਕਰਵਾਇਆ ਜਾ ਰਿਹਾ ਹੈ।
ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ ਬਹਿਲ ਨੇ ਦੱਸਿਆ ਕਿ ਇਹ ਦਸਤਾਵੇਜ਼ੀ ਫਿਲਮ ਸੈਨਤ, ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ`, ਸਿੰਗਾਪੁਰ ਸਥਾਪਿਤ `ਲੌਸਟ ਹੈਰੀਟੇਜ ਪ੍ਰੋਡਕਸ਼ਨ` ਅਤੇ ਯੂ.ਐਸ.ਏ ਸਥਾਪਿਤ` ਸਿੱਖਲੈਂਸ ਪ੍ਰੋਡਕਸ਼ਨ` ਦਾ ਸੰਯੁਕਤ ਪ੍ਰਸਤੁਤੀਕਰਨ ਹੈ।ਇਹ ਲੜੀਵਾਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਇਤਿਹਾਸਕ ਸਰੋਤ ਤੋਂ ਪ੍ਰੇਰਿਤ ਹੈ।ਇਸ ਦੀ ਕਲਪਨਾ ਅਤੇ ਨਿਰਦੇਸ਼ਨ ਸਿੰਗਾਪੁਰ ਤੋਂ ਅਮਰਦੀਪ ਸਿੰਘ ਅਤੇ ਵਿਨਇੰਦਰ ਕੌਰ ਨੇ ਕੀਤਾ ਹੈ।ਇਸ ਨੂੰ 140 ਤੋਂ ਵੱਧ ਬਹੁ-ਧਰਮੀ ਥਾਵਾਂ ਵਿੱਚ ਫਿਲਮਾਇਆ ਗਿਆ ਹੈ।ਜਿਥੇ ਗੁਰੂ ਨਾਨਕ ਦੇਵ ਜੀ ਨੇ 15ਵੀਂ 16ਵੀਂ ਸਦੀ ਦੋਰਾਨ ਆਪਣੀ 22 ਸਾਲਾਂ ਦੇ ਵਕਫੇ ਦੀਆਂ ਉਦਾਸੀਆਂ ਕੀਤੀਆਂ।ਇਹ ਥਾਵਾਂ 9 ਦੇਸ਼ਾਂ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਤਿੱਬਤ, ਬੰਗਲਾਦੇਸ਼, ਸ੍ਰੀਲੰਕਾ, ਈਰਾਨ, ਇਰਾਕ ਅਤੇ ਸਾਊਦੀ ਅਰਬ ਵਿੱਚ ਹਨ।ਵਰਤਮਾਨ ਸਮੇਂ ਵਿੱਚ ਭੂ-ਰਾਜਨੀਤਿਕ ਮਸਲੇ ਕਾਰਨ ਇਨ੍ਹਾਂ ਖੇਤਰਾਂ ਵਿੱਚ ਫਿਲਮਾਉਣਾ ਬਹੁਤ ਮੁਸ਼ਕਲ ਹੈ।ਇਸ ਦਸਤਾਵੇਜ਼ੀ ਫਿਲਮ ਨੂੰ ਪੂਰਾ ਕਰਨ ਵਿਚ 3-4 ਸਾਲਾਂ ਦਾ ਸਮਾਂ ਲੱਗਾ ਹੈ।
ਪ੍ਰੋ. ਐਸ.ਐਸ ਬਹਿਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਮੁੱਖ ਮਹਿਮਾਨ ਹੋਣਗੇ ਅਤੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਪ੍ਰਧਾਨਗੀ ਕਰਨਗੇ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …