Friday, March 20, 2026

ਇਨਫੋਸਿਸ ਕਨੈਕਟ ਸ਼ੈਸ਼ਨ `ਚ ਗੁਰੂ ਦੇ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ  

ਅੰਮ੍ਰਿਤਸਰ, 16 ਜੂਨ (ਖੁਰਮਣੀਆਂ – ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਦੀ ਮੇਜ਼ਬਾਨੀ ਹੇਠ ਸਥਾਨਕ ਯੂਨੀਵਰਸਿਟੀ ਮੁੱਖ ਕੈਂਪਸ ਵਿਖੇ “ਇਨਫੋਸਿਸ ਕਨੈਕਟ ਸੈਸ਼ਨ” ਦਾ ਆਯੋਜਨ ਕੀਤਾ ਗਿਆ।ਬਹੁ-ਰਾਸ਼ਟਰੀ ਆਈ.ਟੀ ਕੰਪਨੀ ਇਨਫੋਸਿਸ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰੀ-ਪਲੇਸਮੈਂਟ ਟਾਕ ਕਰਵਾਉਣ ਲਈ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਇਨ੍ਹਾਂ ਅਧਿਕਾਰੀਆਂ ਵਿੱਚ ਸ਼੍ਰੀਮਤੀ ਅੰਸ਼ੀ ਗਰਗ ਅਤੇ ਸ਼੍ਰੀ ਧਰਮੇਂਦਰ ਕੁਮਾਰ ਸੀਨੀਅਰ ਅਧਿਕਾਰੀ ਪੁਣੇ ਸ਼ਾਮਲ ਸਨ। ਵੱਖ-ਵੱਖ ਕੋਰਸਾਂ `ਚ ਪੜ੍ਹਦੇ ਵਿਦਿਆਰਥੀਆਂ ਜਿਨ੍ਹਾਂ ਵਿੱਚ ਮੁੱਖ ਕੈਂਪਸ ਅੰਮ੍ਰਿਤਸਰ ਦੇ ਨਾਲ-ਨਾਲ ਜਲੰਧਰ ਅਤੇ ਗੁਰਦਾਸਪੁਰ ਦੇ ਖੇਤਰੀ ਕੈਂਪਸ ਦੇ ਵਿਦਿਆਰਥੀ ਨੇ ਭਰਵੇਂ ਹੁੰਗਾਰੇ ਨਾਲ ਇਸ ਵਿਚ ਸ਼ਿਰਕਤ ਕੀਤੀ।
                   ਇਨਫੋਸਿਸ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਨੂੰ ਆਕਰਸ਼ਕ ਪੈਕੇਜਾਂ `ਤੇ ਭਰਤੀ ਕਰਨ ਦੀ ਆਪਣੀ ਯੋਜਨਾ ਬਾਰੇ ਜਾਣਕਾਰੀ ਦਿੱਤੀ।ਕੰਪਨੀ ਨੇ ਇਨਫੋਸਿਸ ਅਤੇ ਖਾਸ ਤੌਰ `ਤੇ ਆਈ.ਟੀ ਸੈਕਟਰ ਵਿੱਚ ਨਵੀਨਤਮ ਲੋੜਾਂ ਬਾਰੇ ਵੀ ਜਾਣੂ ਕਰਵਾਇਆ।
                      ਡਾ. ਅਮਿਤ ਚੋਪੜਾ ਸਹਾਇਕ ਪਲੇਸਮੈਂਟ ਅਫਸਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਿਹਾ ਕਿ ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਆਈ.ਟੀ ਇੰਡਸਟਰੀ ਦੀ ਲੋੜਾਂ ਅਨੁਸਾਰ ਤਿਆਰ ਕਰਨਾ ਅਤੇ ਇਸ ਕਾਰਪੋਰੇਟ ਜਗਤ ਵਿੱਚ ਰੁਜ਼ਗਾਰ ਦੇ ਕਾਬਲ ਬਣਾਉਣਾ ਹੈ। ਯੂਨੀਵਰਸਿਟੀ ਦਾ ਪਲੇਸਮੈਂਟ ਵਿਭਾਗ ਨਿਯਮਿਤ ਤੌਰ `ਤੇ ਉਦਯੋਗ ਦੇ ਮਾਹਿਰਾਂ ਤੱਕ ਵਿਦਿਆਰਥੀਆਂ ਦੀ ਪਹੁੰਚ ਸਥਾਪਤ ਕਰਨ ਦਾ ਕਾਰਜ ਲਗਾਤਾਰ ਕਰਦਾ ਰਹਿੰਦਾ ਹੈ।ਉਨ੍ਹਾਂ ਡਾ. ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ ਅਤੇ ਹੋਰ ਉਚ ਅਧਿਕਾਰੀਆਂ ਦਾ ਇਹਨਾਂ ਗਤੀਵਿਧੀਆਂ ਲਈ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।
                  ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਲੇਸਮੈਂਟ ਵਿਭਾਗ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਲਈ ਵੱਡੀ ਗਿਣਤੀ ਵਿੱਚ ਬਹੁ-ਰਾਸ਼ਟਰੀ ਆਈ.ਟੀ ਕੰਪਨੀਆਂ ਨੂੰ ਲਿਆਉਣ ਵਿੱਚ ਕਾਮਯਾਬ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਉੱਚ ਅਕਾਦਮਿਕ ਮਿਆਰਾਂ ਵਿਚ ਉਚੇਰਾ ਸਥਾਨ ਰੱਖਣ ਅਤੇ ਯੂਨੀਵਰਸਿਟੀ `ਚ ਵੱਖ-ਵੱਖ ਅਕਾਦਮਿਕ ਸੁਧਾਰ ਪਹਿਲਕਦਮੀਆਂ ਕਾਰਨ ਰੁਜ਼਼ਗਾਰਦਾਤਾ ਸੰਸਥਾਵਾਂ ਲਈ ਸਭ ਤੋਂ ਵਧੀਆ ਵਿਕਲਪ ਬਣ ਗਿਆ ਹੈ।

Check Also

ਪੰਜਾਬ ਸਰਕਾਰ ਦੇ ਸੇਵਾਮੁਕਤ ਪੈਨਸ਼ਨਰਾਂ ਵਲੋਂ ਡਿਜ਼ੀਟਲ ਲਾਈਫ ਸਰਟੀਫਿਕੇਟ ਹੋਇਆ ਲਾਜ਼ਮੀ – ਜ਼ਿਲ੍ਹਾ ਖਜ਼ਾਨਾ ਅਫ਼ਸਰ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਮੈਡਮ ਸੁਖਬੀਰ ਕੌਰ ਜਿਲਾ ਖਜਾਨਾ ਅਫਸਰ ਵੱਲੋਂ ਜਾਣਕਾਰੀ ਦੇਂਦੇ …