ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ ਸੱਗੂ) – ਐਨ.ਸੀ.ਸੀ ਦੇ 75ਵੇਂ ਸਥਾਪਨਾ ਦਿਵਸ ਸਬੰਧੀ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਸੀ.ਸੀ ਵਿੰਗ ਵੱਲੋਂ
ਪੁਨੀਤ ਸਾਗਰ ਅਭਿਆਨ ਤਹਿਤ ਤਾਰਾਂ ਵਾਲਾ ਪੁੱਲ ਨਹਿਰ ਦੇ ਕੰਢਿਆਂ ਦੀ ਸਫ਼ਾਈ ਕੀਤੀ।ਪਹਿਲੀ ਪੰਜਾਬ ਗਰਲਜ਼ ਬਟਾਲੀਅਨ ਦੀਆਂ ਕੈਡਿਟਾਂ ਨੇ ਨਹਿਰ ਦੇ ਆਸ-ਪਾਸ ਪਲਾਸਟਿਕ ਦੇ ਲਿਫਾਫੇ ਸਮੇਤ ਹੋਰ ਗੰਦਗੀ ਸਾਫ਼ ਕੀਤੀ।ਐਨ.ਸੀ.ਸੀ ਕੈਡਿਟਾਂ ਨੇ ‘ਪਾਣੀ ਬਚਾਓ ਧਰਤ ਬਚਾਓ’, ਤੇ ‘ਪਲਾਸਟਿਕ ਦੀ ਵਰਤੋਂ ਨਾ ਕਰੋ’ ਦੇ ਸਲੋਗਨਾਂ ਨਾਲ ਲੋਕਾਂ ਨੂੰ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਨਹਿਰ, ਨਦੀ ਜਾਂ ਸਮੁੰਦਰ ਕੰਡੇ ਜਾਂਦੇ ਹਨ ਤਾਂ ਉਥੇ ਪਲਾਸਟਿਕ ਦੇ ਕੂੜੇ ਨੂੰ ਕੂੜੇਦਾਨ ‘ਚ ਪਾਉਣ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੇ ਐਨ.ਸੀ.ਸੀ ਵਿੰਗ ਲੈਫਟੀਨੈਂਟ ਡਾ. ਅਮਨਦੀਪ ਕੌਰ ਅਤੇ ਡਾ. ਸਾਹਿਲ ਗੁਪਤਾ ਦੇ ਵਲੋਂ ਇਸ ਸਫਾਈ ਅਭਿਆਨ ਨੂੰ ਸਫ਼ਲ ਬਣਾਉਣ ਲਈ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਕਾਲਜ ਵਾਤਾਵਰਨ ਦੀ ਸੰਭਾਲ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਹਮੇਸ਼ਾਾਂ ਮੋਹਰੀ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅੀਜਹੇ ਉਪਰਾਲੇ ਜਾਰੀ ਰੱਖੇਗਾ।
ਇਸ ਮੁਹਿੰਮ ਦੌਰਾਨ ਨੋਡਲ ਅਫਸਰ ਡਾ. ਸ਼ੈਲੀ ਜੱਗੀ ਵੀ ਕੈਡਿਟਾਂ ਦੇ ਨਾਲ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media