ਹੁਣ ਤੱਕ 68 ਲੋਕਾਂ ਨੇ ਕੀਤਾ ਖੂਨਦਾਨ – ਡਾ. ਹਰਕੀਰਤ
ਅੰਮ੍ਰਿਤਸਰ, 17 ਜੂਨ (ਸੁਖਬੀਰ ਸਿੰਘ) – ਸਿਹਤ ਵਿਭਾਗ ਅਮ੍ਰਿਤਸਰ ਵਲੋਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਵ ਖੂਨਦਾਨ ਦਿਵਸ ਦੇ
ਸੰਬਧ ‘ਚ ਸਿਵਲ ਹਸਪਤਾਲ ਵਿਖੇ ਇੱਕ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ।ਜਿਸ ਦੌਰਾਨ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਖੁਦ ਖੁਨਦਾਨ ਕਰਨ ਅਤੇ ਹੋਰਨਾਂ ਲੋਕਾਂ ਨੂੰ ਇਸ ਲਈ ਪ੍ਰੇਰਿਤ ਕਰਨ ਲਈ ਸੁੰਹ ਚੁੱਕੀ ਗਈ।ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਵਿਸ਼ਵ ਖੂਨਦਾਨ ਦਿਵਸ ਸੰਬਧੀ 14 ਜੂਨ ਤੋਂ 14 ਜੁਲਾਈ ਤੱਕ ਪੂਰਾ ਮਹੀਨਾ ਸਾਰੇ ਸਿਹਤ ਕੇਂਦਰਾਂ ਵਿੱਚ ਖੂਨਦਾਨ ਕੈਂਪ, ਸਹੁੰ ਚੁੱਕ ਸਮਾਗਮ ਅਤੇ ਖੁਨਦਾਨ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਖੂਨਦਾਨ ਲਈ ਪੇ੍ਰਰਿਤ ਕੀਤਾ ਜਾਵੇਗਾ।ਇਸ ਦੌਰਾਨ ਐਨ.ਜੀ.ਓ ਅਤੇ ਗੈਰ ਸਰਕਾਰੀ ਅਦਾਰਿਆਂ ਦੀ ਮਦਦ ਵੀ ਲਈ ਜਾਵੇਗੀ।ਉਹਨਾਂ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਤੱਕ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਕੇ ਲੋੜਵੰਦ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨਦਾਨ ਕਰਕੇ ਮਨੁੱਖੀ ਜੀਵਨ ਨੂੰ ਬਚਾਉਣ ਵਿਚ ਸਹਿਯੋਗ ਦੇਣ।
ਨੋਡਲ ਅਫਸਰ ਬਲੱਡ ਬੈਂਕ ਡਾ. ਹਰਕੀਰਤ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਹੁਣ ਤੱਕ 68 ਲੋਕਾਂ ਨੇ ਖੂਨਦਾਨ ਕੀਤਾ, 95 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਅਤੇ 75 ਲੋਕਾਂ ਦੇ ਬਲੱਡ ਗੁਰੱਪ ਟੈਸਟ ਕੀਤੇ ਗਏ ਹਨ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਰਾਜੂ ਚੌਹਾਨ, ਸੀਨੀਅਰ ਮੈਡੀਕਲ ਅਫਸਰ ਡਾ. ਚੰਦਰਮੋਹਨ, ਚੇਅਰਮੈਨ ਇੰਪਲਾਈਸ ਵੈਲਫੇਅਰ ਐਸੋਸੀਏਸ਼ਨ ਰਕੇਸ਼ ਸ਼ਰਮਾਂ, ਡਾ. ਸਰਤਾਜ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਵਿਜੈ ਡਾ. ਸੰਗੀਤਾ, ਡਾ. ਸੁਖਦੇਵ ਸਿੰਘ, ਡਾ. ਪ੍ਰੀਤਵਿਨ, ਡਾ. ਵਰੁਣ ਜੋਸ਼ੀ, ਡਾ. ਗੁਰਸੇਵਕ ਸਿੰਘ, ਡਿਪਟੀ ਐਮ.ਈ.ਓ ਅਮਰਦੀਪ ਸਿੰਘ, ਸ਼ਿਵਾਕਾਂਤ, ਮਨਪ੍ਰੀਤ ਕੌਰ, ਮਨਜਿੰਦਰ ਸਿੰਘ, ਸੁਖਵਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media