ਮੋਦੀ ਅਤੇ ਯੋਗੀ ਦਾ ਐਸ.ਆਈ.ਟੀ. ਬਣਾਉਣ ਲਈ ਕੀਤਾ ਧੰਨਵਾਦ
ਨਵੀਂ ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ) – ਨਿਰਾਲਾ ਨਗਰ ਕਾਨਪੁਰ ਵਿਖੇ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਚਾਰ ਸਿੱਖਾਂ ਦੇ ਕਤਲ ਦੇ ਚਾਰ ਕਥਿਤ ਦੋਸ਼ੀਆਂ ਸਫੀਉਲਾ, ਯੋਗਿੰਦਰ ਸਿੰਘ ਉਰਫ ਬੱਬਨ ਬਾਬਾ, ਵਿਜੇ ਨਰਾਇਣ ਸਿੰਘ ਉਰਫ ਬਚਨ ਸਿੰਘ ਅਤੇ ਅਬਦੁਲ ਰਹਿਮਾਨ ਉਰਫ ਲੰਬੂ ਨੂੰ ਐਸ.ਆਈ.ਟੀ ਨੇ ਗ੍ਰਿਫਤਾਰ ਕਰ ਲਿਆ ਹੈ।ਜੀ.ਕੇ ਅਤੇ ਭੋਗਲ ਨੇ ਦੱਸਿਆ ਕਿ 1984 ਵਿੱਚ ਨਿਰਾਲਾ ਨਗਰ ਵਿਖੇ ਚਾਰ ਸਿੱਖਾਂ ਰਛਪਾਲ ਸਿੰਘ, ਭੁਪਿੰਦਰ ਸਿੰਘ, ਗੁਰਦਿਆਲ ਸਿੰਘ ਭਾਟੀਆ ਅਤੇ ਸਤਵੀਰ ਸਿੰਘ ਭਾਟੀਆ ਦਾ ਕਤਲ ਕਰ ਦਿੱਤਾ ਗਿਆ ਸੀ।ਫਿਰ ਦੰਗਾਕਾਰੀਆਂ ਨੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਾਉਂਦੇ ਹੋਏ ਦੋ ਸਿੱਖਾਂ ਨੂੰ ਗੋਲੀ ਮਾਰ ਦਿੱਤੀ ਸੀ, ਜਦਕਿ 2 ਸਿੱਖਾਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ।ਇਸ ਮਾਮਲੇ ਵਿੱਚ ਐਸ.ਆਈ.ਟੀ ਨੇ 28 ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿਚੋਂ ਚਾਰ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਉਨਾਂ ਨੇ ਚਾਰੇ ਮੁਲਜ਼ਮਾਂ ਦੇ ਜੇਲ੍ਹ ਜਾਣ ‘ਤੇ ਤਸੱਲੀ ਪ੍ਰਗਟਾਉਂਦੇ ਹੋਏ ਐਸ.ਆਈ.ਟੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਧੰਨਵਾਦ ਵੀ ਕੀਤਾ ਹੈ।
ਇਸ ਮੌਕੇ ਜੀ.ਕੇ ਅਤੇ ਭੋਗਲ ਦੇ ਵਕੀਲ ਪ੍ਰਸੁਨ ਕੁਮਾਰ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਜਤਿੰਦਰ ਸਿੰਘ ਸਾਹਨੀ, ਸਤਨਾਮ ਸਿੰਘ ਖੀਵਾ, ਮਹਿੰਦਰ ਸਿੰਘ ਅਤੇ ਸਾਬਕਾ ਮੈਂਬਰ ਹਰਿੰਦਰਪਾਲ ਸਿੰਘ ਆਦਿ ਨੇ ਜੀ.ਕੇ ਅਤੇ ਭੋਗਲ ਨੂੰ ਵਧਾਈ ਦਿੱਤੀ।