Saturday, July 27, 2024

ਜਲ ਸ਼ਕਤੀ ਅਭਿਆਨ ਅਧੀਨ ਆਈ ਟੀਮ ਵਲੋਂ ਜਿਲ੍ਹਾ ਅਧਿਕਾਰੀਆਂ ਨਾਲ ਬੈਠਕ

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਪਿਛਲੇ ਤਿੰਨ ਦਿਨ੍ਹਾਂ ਤੋਂ ਸੈਂਟਰ ਦੀ ਇੱਕ ਵਿਸ਼ੇਸ਼ ਟੀਮ ਨੇ ਜਲ ਸ਼ਕਤੀ ਅਭਿਆਨ ਅਧੀਨ ਜਿਲ੍ਹਾ ਪਠਾਨਕੋਟ ਦਾ ਦੋਰਾ ਕੀਤਾ ਅਤੇ ਜਿਲ੍ਹੇ ਦੇ ਵੱਖ-ਵੱਖ ਖੇਤਰਾਂ ‘ਚ ਪਹੁੰਚ ਕੇ ਪ੍ਰੋਜੈਕਟਾਂ ਦੀ ਜਾਣਕਾਰੀ ਪ੍ਰਾਪਤ ਕੀਤੀ।ਸੈਂਟਰ ਵਲੋਂ ਜਲ ਸ਼ਕਤੀ ਅਭਿਆਨ ਅਧੀਨ (ਆਈ.ਆਰ.ਟੀ.ਐਸ ਬੈਚ-2006) ਡਾਇਰੈਕਟਰ ਨੀਤੀ ਆਯੋਗ ਸੈਂਟਰ ਨੋਡਲ ਅਫਸਰ ਪਠਾਨਕੋਟ ਸ੍ਰੀਮਤੀ ਜਾਗ੍ਰਤੀ ਰੋਹਿਤ ਸਿੰਗਲਾ, ਟੈਕਨੀਕਲ ਰਿਸਰਚ ਅਧਿਕਾਰੀ ਮਿਸ ਅੰਜ਼ਲੀ (ਐਨ.ਆਈ.ਐਚ) ਵੀ ਹਾਜ਼ਰ ਸਨ।ਉਨ੍ਹਾਂ ਵਲੋਂ ਅੱਜ ਜਿਲ੍ਹਾ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਹਰਬੀਰ ਸਿੰੰਘ ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ‘ਚ ਕੀਤੀ ਗਈ।ਜਿਸ ਵਿੱਚ ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸ਼ਨਰ ਜਰਨਲ ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ, ਯੁਧਵੀਰ ਸਿੰਘ ਡੀ.ਡੀ.ਪੀ.ਓ ਪਠਾਨਕੋਟ, ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਪਠਾਨਕੋਟ, ਮਹੇਸ਼ ਕੁਮਾਰ ਐਕਸੀਅਨ ਵਾਟਰ ਸਪਲਾਈ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀ ਹਾਜ਼ਰ ਸਨ।ਜਿਕਰਯੋਗ ਹੈ ਕਿ ਮੀਟਿੰਗ ਦੋਰਾਨ ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸ਼ਨਰ ਜਰਨਲ ਪਠਾਨਕੋਟ ਵਲੋਂ ਇੱਕ ਪੀ.ਪੀ.ਟੀ ਦੇ ਮਾਧਿਅਮ ਨਾਲ ਜਿਲ੍ਹੇ ਅੰਦਰ ਕੀਤੇ ਜਾ ਰਹੇ ਕਾਰਜ਼ਾਂ ‘ਤੇ ਰੋਸ਼ਨੀ ਪਾਈ।
                    ਮੀਟਿੰਗ ਦੋਰਾਨ ਸ੍ਰੀਮਤੀ ਜਾਗ੍ਰਤੀ ਰੋਹਿਤ ਸਿੰਗਲਾ ਨੇ ਦੱਸਿਆ ਪਿਛਲੇ ਤਿੰਨ ਦਿਨ੍ਹਾਂ ਅੰਦਰ ਉਨ੍ਹਾਂ ਵਲੋਂ ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਸਥਾਨਾਂ ‘ਤੇ ਭੂ ਜਲ ਦਾ ਪੱਧਰ, ਪੀਣ ਵਾਲੇ ਪਾਣੀ ਦੀ ਉਪਲੱਬਧਤਾ, ਜਿਲ੍ਹਾ ਪ੍ਰਸਾਸ਼ਨ ਵਲੋਂ ਪੀਣ ਵਾਲੇ ਪਾਣੀ ਲਈ ਕੀਤੇ ਗਏ ਯੋਗ ਪ੍ਰਬੰਧਾਂ, ਵਾਤਾਵਰਣ ਦੀ ਸੁੱਰਖਿਆ ਅਤੇ ਸੰਭਾਲ ਅਧੀਨ ਕੀਤੀ ਪਾਣੀ ਦੀ ਬੱਚਤ ਅਤੇ ਸੰਭਾਲ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ।
                   ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ‘ਚ ਭਾਵੇਂ ਪੁਰਾਣੇ ਸਮੇਂ ਪੀਣ ਵਾਲੇ ਪਾਣੀ ਲਈ ਬਣਾਈਆਂ ਬਾਊਲੀਆਂ ਹੋਣ, ਪਾਣੀ ਦੀ ਸੰਭਾਲ ਲਈ ਜਗ੍ਹਾ ਜਗਾ ਬਣਾਏ ਚੈਕ ਡੈਮ, ਪੁਰਾਣੇ ਖੂਹ, ਰੈਨ ਵਾਟਰ ਹਾਰਵੈਸਟਿੰਗ ਸਿਸਟਮ ਅਤੇ ਜਿਲ੍ਹਾ ਪਠਾਨਕੋਟ ਵਿੱਚ ਪਾਣੀ ਦੀ ਬੱਚਤ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਯੋਗ ਅਗਵਾਈ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜ਼ਾਈ ਪ੍ਰਸੰਸਾਯੋਗ ਕਾਰਜ਼ ਹਨ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿੱਧੀ ਬਿਜ਼ਾਈ ਲਈ ਜਾਗਰੂਕ ਕਰਕੇ ਅਤੇ ਉਨ੍ਹਾਂ ਤੋਂ ਝੋਨੇ ਦੀ ਸਿੱਧੀ ਬਿਜ਼ਾਈ ਕਰਵਾ ਕੇ ਅਸੀਂ ਪਾਣੀ ਦੀ ਸੰਭਾਲ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਾਂ।ਇਸ ਨਾਲ ਜਿਥੇ ਭੂ ਜਲ ਪੱਧਰ ਵਿੱਚ ਸੁਧਾਰ ਹੋਵੇਗਾ, ਉਸ ਦੇ ਨਾਲ ਹੀ ਕਿਸਾਨ ਇੱਕ ਨਵੀਂ ਤਕਨੀਕ ਵੀ ਸਿੱਖ ਜਾਣਗੇ।
                   ਉਨ੍ਹਾਂ ਵਲੋਂ ਜਿਲ੍ਹਾ ਪਠਾਨਕੋਟ ‘ਚ ਕਥਲੋਰ ਸੈਂਚੂਰੀ, ਫੰਗੋਤਾ, ਧਾਰ ਕਲ੍ਹਾਂ ਨੇਚਰ ਚਮਰੋਡ ਪੱਤਨ, ਵਾਟਰ ਕੰਨਜਰਵੇਸ਼ਨ ਦੇ ਪ੍ਰੋਜੈਕਟਾਂ, ਜਿਲ੍ਹਾ ਪਠਾਨਕੋਟ ਵਿੱਚ ਬਣਾਏ ਹਾਰਵੈਸਟਿੰਗ ਸਿਸਟਮ, ਸੀਵਰੇਜ ਟ੍ਰੀਟਮੈਂਟ ਪਲਾਂਟ, ਨਦੀਆਂ, ਨਾਲਿਆਂ, ਨਹਿਰਾਂ ਆਦਿ ਦੀ ਸਾਫ ਸਫਾਈ, ਪੀਣ ਵਾਲੇ ਪਾਣੀ ਲਈ ਜਿਲ੍ਹੇ ਅੰਦਰ ਵੱਖ ਵੱਖ ਸਥਾਨਾਂ ‘ਤੇ ਪਾਈ ਜਾ ਰਹੀ ਪਾਈਪਲਾਈਨ, ਜੰਗਲਾਤ ਵਿਭਾਗ ਵਲੋਂ ਵਾਤਾਵਰਨ ਦੀ ਸੰਭਾਲ ਲਈ ਚਲਾਈ ਜਾ ਰਹੀ ਪੋਦਾ ਲਗਾਉਣ ਦੀ ਮੂਹਿੰਮ ਆਦਿ ਦਾ ਦੋਰਾ ਕਰਕੇ ਵੀ ਜਾਇਜ਼ਾ ਲਿਆ ਗਿਆ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …