ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਰਤਸਰ ਵਲੋਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਕੋਚਰ ਇੰਨਫੋਟੈਕ ਕੰਪਨੀ ਨਾਲ ਮਿਲ ਕੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਔਰਤਾਂ ਲਈ ਪਿੰਕ ਈ-ਰਿਕਸ਼ਾ ਸਕੀਮ ਸ਼ੁਰੂ ਕੀਤੀ ਜਾਵੇਗੀ।ਜਿਸ ਤਹਿਤ ਔਰਤਾਂ ਨੂੰ ਪਿੰਕ ਈ-ਰਿਕਸ਼ਾ ਮੁਹੱਈਆ ਕਰਵਾਏ ਜਾਣਗੇ।ਉਨ੍ਹਾਂ ਨੂੰ ਇਸ ਸਬੰਧੀ ਲੋੜੀਂਦੇ ਲਾਇਸੰਸ, ਚਾਲਕ ਸਿਖ਼ਲਾਈ ਅਤੇ ਘੱਟੋ-ਘੱਟ 10,000 ਰੁਪਏ ਮਹੀਨਾ ਸਵਾਰੀਆਂ ਵੀ ਸਹੂਲਤ ਰੋਜ਼ਗਾਰ ਬਿਊਰੋ ਅਤੇ ਕੋਚਰ ਟੈਕ ਵਲੋਂ ਮੁਹੱਈਆ ਕਰਵਾਈ ਜਾਵੇਗੀ।ਅੰਮ੍ਰਿਤਸਰ ਜ਼ਿਲ੍ਹੇ ਦੀਆਂ ਵਿਧਵਾ/ਤਲਾਕਸ਼ੁਦਾ/ ਅੰਗਹੀਣ ਮਹਿਲਾਵਾਂ ਨੂੰ ਪਹਿਲ ਦਿੱਤੀ ਜਾਵੇਗੀ।ਰੋਜ਼ਗਾਰ ਬਿਊਰੋ ਵਲੋਂ ਇਸ ਸਕੀਮ ਲਈ ਯੋਗ ਉਮੀਦਵਾਰਾਂ ਦੀ ਸ਼ਨਾਖ਼ਤ ਕਰਨ ਉਪਰੰਤ ਇੰਟਰਵਿਊ ਕਰਕੇ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ।ਚੁਣੀਆਂ ਗਈਆਂ ਮਹਿਲਾਵਾਂ ਵਲੋਂ ਪਿੰਕ ਈ-ਰਿਕਸ਼ਾ ਖੁੱਦ ਚਲਾਉਣਾ ਲਾਜ਼ਮੀ ਹੋਵੇਗਾ।ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੁਲੀਸ ਵਿਭਾਗ ਅਤੇ ਆਰ.ਟੀ.ਓ ਵਿਭਾਗ ਨਾਲ ਮਿਲ ਕੇ ਈ-ਰਿਕਸ਼ਾ ਚਾਲਕ ਮਹਿਲਾਵਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਿੱਤੀ ਜਾਵੇਗੀ।ਞਯੋਜਨਾ ਦਾ ਲਾਭ ਲੈਣ ਦੀਆਂ ਚਾਹਵਾਨ ਮਹਿਲਾਵਾਂ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਜ਼ਿਲ੍ਹਾ ਅਦਾਲਤਾਂ ਅੰਮ੍ਰਿਤਸਰ ਵਿਖੇ ਇਸ ਸਕੀਮ ਲਈ ਆਪਣਾ ਨਾਮ ਦਰਜ਼ ਕਰਾ ਸਕਦੀਆਂ ਹਨ।ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਦੇ ਹੈਲਪਲਾਇਨ ਨੰ:9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …