Saturday, August 8, 2026

12ਵੀਂ ‘ਚ ਜਿਲ੍ਹਾ ਪਠਾਨਕੋਟ ਮੋਹਰੀ ਰਹਿਣ ‘ਤੇ ਕੈਬਨਿਟ ਮੰਤਰੀ ਨੇ ਸਿੱਖਿਆ ਵਿਭਾਗ ਤੇ ਮਾਪਿਆਂ ਨੂੰ ਦਿੱਤੀ ਵਧਾਈ

ਪਹਿਲਾ ਸਥਾਨ ਪ੍ਰਾਪਤ ਕਰਕੇ ਖੇਤਰ ਦਾ ਨਾਮ ਕੀਤਾ ਰੋਸ਼ਨ- ਲਾਲ ਚੰਦ ਕਟਾਰੂਚੱਕ

ਪਠਾਨਕੋਟ, 28 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖਿਆ ਦੇ ਖੇਤਰ ‘ਚ ਜਿਲ੍ਹਾ ਪਠਾਨਕੋਟ ਹਮੇਸ਼ਾਂ ਮੋਹਰੀ ਰਿਹਾ ਹੈ।ਜਿਵੇਂ ਅਠਵੀਂ ਕਲਾਸ ਦੇ ਨਤੀਜਿਆਂ ਦੋਰਾਨ ਪੂਰੇ ਪੰਜਾਬ ਅੰਦਰ ਜਿਲ੍ਹਾ ਪਠਾਨਕੋਟ ਅੱਵਲ ਰਿਹਾ ਊਸੇ ਹੀ ਤਰ੍ਹਾਂ ਬਾਹਰਵੀਂ ਦੇ ਨਤੀਜਿਆਂ ਦੋਰਾਨ ਵੀ ਜਿਲ੍ਹਾ ਪਠਾਨਕੋਟ ਪੰਜਾਬ ਅੰਦਰ ਪਹਿਲੇ ਸਥਾਨ ‘ਤੇ ਰਿਹਾ ਅਤੇ ਜਿਲ੍ਹੇ ਦਾ ਨਾਮ ਰੋਸਨ ਕੀਤਾ।
                    ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਹਰਵੀਂ ਕਲਾਸ ਦੇ ਅੱਜ ਅੇਲਾਨੇ ਨਤੀਜੇ ‘ਚ ਜਿਲ੍ਹਾ ਪਠਾਨਕੋਟ ਨੇ ਪੂਰੇ ਪੰਜਾਬ ‘ਚ ਪਹਿਲਾ ਸਥਾਨ ਹਾਸਲ ਕਰਕੇ ਖੇਤਰ ਦਾ ਨਾਮ ਰੋਸ਼ਨ ਕੀਤਾ ਹੈ।ਇਸ ਦੇ ਲਈ ਉਹ ਸਿੱਖਿਆ ਵਿਭਾਗ ਪਠਾਨਕੋਟ ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹਨ।ਉਨ੍ਹਾਂ ਕਿਹਾ ਕਿ ਇਹ ਪਠਾਨਕੋਟ ਲਈ ਮਾਣ ਦੀ ਗੱਲ ਹੈ ਕਿ ਪਹਿਲਾਂ ਅਠਵੀਂ ਅਤੇ ਹੁਣ ਬਾਹਰਵੀਂ ਕਲਾਸ ਦੇ ਨਤੀਜਿਆਂ ‘ਚੋਂ ਵੀ ਜਿਲ੍ਹਾ ਪਠਾਨਕੋਟ ਪਹਿਲੇ ਨੰਬਰ ‘ਤੇ ਰਿਹਾ।
                  ਜਿਕਰਯੋਗ ਹੈ ਕਿ ਇਸ ਸਾਲ ਜਿਲ੍ਹਾ ਪਠਾਨਕੋਟ ਦੇ 7349 ਵਿਦਿਆਰਥੀਆਂ ਨੇ ਬਾਹਰਵੀਂ ਦੀ ਪ੍ਰੀਖਿਆ ਦਿੱਤੀ ਸੀ।ਜਿਨ੍ਹਾਂ ਵਿੱਚੋਂ 7249 ਵਿਦਿਆਰਥੀ ਪਾਸ ਹੋਏ ਹਨ। ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਵਿੱਚ ਵੀ ਸਥਾਨ ਬਣਾਇਆ ਹੈ।ਦੋ ਵਿਦਿਆਰਥੀ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਕ=ਇੱਕ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ (ਲੜਕੇ) ਦਾ ਹੈ।ਜਿਲ੍ਹਾ ਪਠਾਨਕੋਟ ਦਾ ਓਵਰ ਆਲ ਬਾਹਰਵੀਂ ਕਲਾਸ ਦਾ ਰਿਜਲਟ 98.49 ਫੀਸਦ ਰਿਹਾ ਹੈ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …