ਪਠਾਨਕੋਟ, 28 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ‘ਚ ਮਾਈਨਿੰਗ ਸੇਕ ਜਿਲ੍ਹਾ ਪਠਾਨਕੋਟ ਦੇ ਭੋਆ ਹਲਕੇ ਦੇ ਲੋਕਾਂ ਨੇ ਝੱਲਿਆ ਹੈ।ਵਿਧਾਨ ਸਭਾ ਹਲਕਾ ਭੋਆ ਅੰਦਰ ਤਿੰਨ ਦਰਿਆ ਹਨ ਅਤੇ ਇਹ ਖੇਤਰ ਨਜਾਇਜ਼ ਮਾਈਨਿੰਗ ਦਾ ਕੇਂਦਰ ਰਿਹਾ ਹੈ।ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਾਊਸ ਅੰਦਰ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਸਾਰੀ ਜ਼ਿੰਦਗੀ ਲੋਕਾਂ ਦੇ ਹੱਕਾਂ ਲਈ ਅਵਾਜ਼ ਉਠਾਉਂਦੇ ਰਹੇ ਹਨ।ਉਨਾਂ ਕਿਹਾ ਕਿ ਹਲਕਾ ਭੋਆ ਵਿੱਚ ਰਾਵੀ ਦਰਿਆ, ਉਜ ਦਰਿਆ ਅਤੇ ਤਰਨਾਹ ਦਰਿਆ ਵਿੱਚ ਬਹੁਤ ਵੱਡੇ ਪੈਮਾਨੇ ‘ਤੇ ਕਲਪਨਾ ਤੋਂ ਬਾਹਰ ਰੱਜ਼ ਕੇ ਨਜਾਇਜ਼ ਮਾਈਨਿੰਗ ਕੀਤੀ ਗਈ।
ਹਲਕਾ ਭੋਆ ਅੰਦਰ ਅੱਡਾ ਸੁੰਦਰ ਚੱਕ ਅਤੇ ਤਾਰਾਗੜ੍ਹ ਅੱਡਾ ਪੂਰੀ ਤਰ੍ਹਾਂ ਨਾਲ ਤਬਾਹ ਹੋਏ ਹਨ, ਕਿਉਂਕਿ ਇਨ੍ਹਾਂ ਖੇਤਰਾਂ ‘ਚ ਟਨਾ ਬੱਧੀ ਮਾਲ ਲੈ ਕੇ 24-24 ਘੰਟੇ ਟਰਾਲੇ ਚੱਲਦੇ ਸਨ ਅਤੇ ਕਰੀਬ 19 ਲੋਕਾਂ ਨੂੰ ਅਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ।ਉਨ੍ਹਾਂ ਕਿ ਟਰਾਲਿਆਂ ਨੂੰ ਆਪ ਸਰਕਾਰ ਨੇ ਸੱਤਾ ਵਿੱਚ ਆਉਦਿਆਂ ਦਿਨ ਦੇ ਸਮੇਂ ਚੱਲਣ ‘ਤੇ ਰੋਕ ਲਗਾਈ ਅਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕਰੀਬ 6 ਮਾਮਲੇ ਵੀ ਦਰਜ਼ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜੋ ਲੋਕ ਅਪਣੀ ਸੱਤਾ ਦਾ ਜ਼ਰ ਦਿਖਾਉਦਿਆਂ ਆਮ ਜਨਤਾ ਨੂੰ ਪ੍ਰੇਸ਼ਾਨ ਕਰਦੇ ਸਨ, ਉਨ੍ਹਾਂ ਲੋਕਾਂ ‘ਤੇ ਪਰਚੇ ਦਰਜ਼ ਕੀਤੇ ਹਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …