ਜਿਲ੍ਹੇ ਦੇ ਸਮੂਹ ਸਰਕਾਰੀ ਸਕੂਲ ਸਾਫ਼ ਸਫ਼ਾਈ ਯਕੀਨੀ ਬਣਾਉਣ – ਸਹਾਇਕ ਕਮਿਸ਼ਨਰ (ਜ)
ਪਠਾਨਕੋਟ, 28 ਜੂਨ (ਪੰਜਾਬ ਪੋਸਟ ਬਿਊਰੋ) – ਸਵੱਛ ਵਿਦਿਆਲੇ ਪੁਰਸਕਾਰ ਸਬੰਧੀ ਕਰਵਾਏ ਗਏ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 736 ਸਕੂਲਾਂ ਨੇ ਭਾਗ ਲਿਆ।
ਜਿੰਨ੍ਹਾਂ ਵਿਚੋਂ 654 ਸਕੂਲਾਂ ਨੇ ਫਾਈਲ ਰਿਪੋਰਟ ਦਾਖਲ ਕਰਵਾਈ ਅਤੇ ਇੰਨ੍ਹਾਂ ਵਿਚੋਂ 6 ਕੈਟਾਗਰੀਆਂ ਸਾਫ਼ ਬਾਥਰੂਮ, ਪਾਣੀ, ਹੈਂਡਵਾਸ਼ ਸਮੇਤ ਸਾਬਨ, ਉਪਰੇਸ਼ਨ ਐਂਡ ਮੇਨਟੇਨੈਂਸ, ਬਹੇਵੀਅਰ ਚੇਂਜ਼ ਐਂਡ ਬਿਲਡਿੰਗ ਕਪੈਸਟੀ ਅਤੇ ਕੋਵਿਡ 19 ਪ੍ਰੀਪੇਰੇਸ਼ਨ ਐਂਡ ਰਿਸਪੋਂਸ ਵਿੱਚ 8 ਅਵਾਰਡ ਓਵਰਆਲ ਸਕੂਲਾਂ ਅਤੇ 30 ਅਵਾਰਡ ਵੱਖ-ਵੱਖ ਕੈਟਾਗਰੀਆਂ ਸਮੇਤ ਕੁੱਲ 38 ਅਵਾਰਡ ਦਿੱਤੇ ਗਏ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੇਜਰ ਡਾਕਟਰ ਸੁਮਿਤ ਮੁਦ (ਪੀ.ਸੀ.ਐਸ) ਸਹਾਇਕ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਰੋਹ ਦੌਰਾਨ ਉਨਾਂ ਨੇ ਜੇਤੂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਮੇਜਰ ਡਾਕਟਰ ਸੁਮਿਤ ਮੁਦ ਨੇ ਕਿਹਾ ਕਿ ਸਕੂਲਾਂ ਵਿੱਚ ਸਿੱਖਿਆ ਦੇ ਨਾਲ-ਨਾਲ ਸਾਫ਼ ਸਫ਼ਾਈ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।ਜੇਤੂ ਰਹਿਣ ਵਾਲੇ ਸਕੂਲਾਂ ਨੂੰ ਵਧਾਈ ਦਿੰਦਿਆਂ ਉਨਾਂ ਕਿਹਾ ਕਿ ਇੰਨਾਂ ਸਕੂਲਾਂ ਦੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ, ਜਿੰਨ੍ਹਾਂ ਨੇ ਇੰਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।
ਜਸਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਨੇ ਮਹਿਮਾਨਾਂ ਨੂੰ ‘ਜੀ ਆਇਆ’ ਆਖਦਿਆਂ ਦੱਸਿਆ ਕਿ ਇਹ ਮੁਕਾਬਲੇ ਅਪ੍ਰੈਲ 2022 ਵਿੱਚ ਸ਼ੁਰੂ ਹੋਏ ਸਨ, ਜੋ ਕਿ ਤਿੰਨ ਪੜ੍ਹਾਅ ਵਿੱਚ ਮੁਕੰਮਲ ਹੋਏ ਹਨ।794 ਸਕੂਲਾਂ ਵਿਚੋਂ 736 ਸਕੂਲਾਂ ਨੇ ਆਨਲਾਈਨ ਅਪਲਾਈ ਕੀਤਾ।654 ਸਕੂਲਾਂ ਨੇ ਆਪਣੀ ਫਾਈਲ ਰਿਪੋਰਟ ਸਬਮਿਟ ਕੀਤੀ।ਦੂਜੇ ਪੜ੍ਹਾਅ ਵਿੱਚ ਸਰਕਾਰੀ ਸਕੂਲਾਂ ਦੀ ਫਿਜ਼ੀਕਲ ਚੈਕਿੰਗ ਕੀਤੀ ਗਈ ਅਤੇ ਤੀਜੇ ਪੜ੍ਹਾਅ ਵਿੱਚ ਸਕੋਰ ਦਿੱਤੇ ਗਏ।ਉਨ੍ਹਾਂ ਕਿਹਾ ਕਿ ਜਿਹੜੇ 8 ਸਕੂਲ ਓਵਰਆਲ ਪੱਧਰ ‘ਤੇ ਜੇਤੂ ਰਹੇ ਹਨ, ਉਹ ਸਕੂਲ ਸੂਬਾ ਪੱਧਰ ‘ਤੇ ਹਿੱਸਾ ਲੈਣਗੇ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰਕਲਾਂ ਪ੍ਰਿੰਸੀਪਲ ਨਸੀਬ ਸੈਣੀ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਦਾ ਜੇਤੂ ਰਹਿਣ ਵਿੱਚ ਪੂਰੇ ਸਟਾਫ਼ ਦਾ ਇਕੱਠੇ ਕੰਮ ਕਰਨਾ ਹੈ।ਉਨ੍ਹਾਂ ਕਿਹਾ ਕਿ ਸਕੂਲ ਅੰਦਰ ਅਸੀਂ ਇੱਕ ਬਾਥਰੂਮ ਨੂੰ ਤਿਆਰ ਤਾਂ ਕਰਵਾ ਲੈਂਦੇ ਹਾਂ, ਪਰ ਉਸ ਨੂੰ ਕਿਵੇਂ ਚਾਲੂ ਰੱਖਣਾ ਅਤੇ ਸਾਫ਼ ਸਫ਼ਾਈ ਯਕੀਨੀ ਬਣਾਉਣਾ ਸਭ ਤੋਂ ਜਿਆਦਾ ਜਰੂਰੀ ਹੁੰਦਾ ਹੈ।ਇਸ ਮੌਕੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਵੀੇ ਹਾਜ਼ਰ ਸਨ।
Punjab Post Daily Online Newspaper & Print Media