Saturday, August 8, 2026

ਬੀ.ਐਡ ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ)-2022 ਹੁਣ 31 ਜੁਲਾਈ ਨੂੰ – ਪ੍ਰੋ. ਕੌਟਸ

ਅਪਲਾਈ ਕਰਨ ਦੀ ਆਖਰੀ ਮਿਤੀ 15 ਜੁਲਾਈ 2022
ਅੰਮ੍ਰਿਤਸਰ, 28 ਜੂਨ (ਖੁਰਮਣੀਆਂ) – ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫੀਕੇਸ਼ਨ ਅਨੁਸਾਰ ਪੰਜਾਬ ਰਾਜ ਦੇ ਸਾਰੇ ਕਾਲਜਾਂ ਵਿੱਚ ਸੈਸ਼ਨ 2022-23 ਲਈ ਬੀ.ਐਡ ‘ਚ ਦਾਖ਼ਲੇ ਲਈ ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ) ਅਤੇ ਸੈਂਟਰੈਲਾਈਜ਼ ਕਾਉਂਸਲਿੰਗ ਕਰਵਾਉਣ ਦਾ ਕਾਰਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਸੌਂਪਿਆ ਗਿਆ ਹੈ।
                    ਕੋਆਰਡੀਨੇਟਰ ਪ੍ਰੋ. (ਡਾ.) ਅਮਿਤ ਕੌਟਸ ਨੇ ਦੱਸਿਆ ਕਿ ਹੁਣ ਤਕ ਦਾਖਲਾ ਪ੍ਰੀਖਿਆ ਲਈ 8000 ਤੋਂ ਵੱਧ ਉਮੀਦਵਾਰ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।ਪੰਜਾਬ ਯੂਨੀਵਰਸਿਟੀ ਦੇ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਯੂ.ਜੀ.ਸੀ ਕੋਰਸਾਂ ਦੀਆਂ ਅੰਤਿਮ ਸਾਲ ਦੀਆਂ ਪ੍ਰੀਖਿਆਵਾਂ ਅਜੇ ਵੀ ਚੱਲ ਰਹੀਆਂ ਹਨ ਅਤੇ ਸੰਭਾਵੀ ਉਮੀਦਵਾਰਾਂ ਦੀ ਦਾਖਲਾ ਪ੍ਰੀਖਿਆ ਨੂੰ ਮੁਲਤਵੀ ਕਰਨ ਤੋਂ ਇਲਾਵਾ ਅਰਜ਼਼ੀ ਦੇਣ ਦੀ ਆਖਰੀ ਮਿਤੀ ਵਿੱਚ ਵਾਧਾ ਕਰਨ ਲਈ ਲਗਾਤਾਰ ਕਿਹਾ ਜਾ ਰਿਹਾ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ 27 ਜੂਨ ਨੂੰ ਹੋਈ ਇੱਕ ਆਨਲਾਈਨ ਮੀਟਿੰਗ ਵਿੱਚ ਉਮੀਦਵਾਰਾਂ ਅਤੇ ਸਬੰਧਤ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਇਸ ਦਾਖਲਾ ਪ੍ਰੀਖਿਆ ਨੂੰ 31 ਜੁਲਾਈ 2022 ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਤਾਂ ਜੋ ਸਾਰੇ ਯੋਗ ਉਮੀਦਵਾਰ ਇਸ ਪ੍ਰੀਖਿਆ ਵਿੱਚ ਭਾਗ ਲੈ ਸਕਣ।ਇਸੇ ਅਨੁਸਾਰ ਹੀ ਆਨਲਾਈਨ ਅਪਲਾਈ ਕਰਨ ਲਈ ਆਖਰੀ ਮਿਤੀ ਵਿਚ 15 ਜੁਲਾਈ 2022 ਤੱਕ ਵਾਧਾ ਕਰ ਦਿੱਤਾ ਗਿਆ ਹੈ।ਮੁੜ ਤਿਆਰ ਸ਼ਡਿਊਲ ਨੂੰ ਦਾਖਲਾ ਪੋਰਟਲ `ਤੇ ਅਪਡੇਟ ਕੀਤਾ ਗਿਆ ਹੈ।
               ਉਨ੍ਹਾਂ ਦੱਸਿਆ ਕਿ ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ) ਵਿੱਚ ਸਿਰਫ਼ ਓਬਜੈਕਟਿਵ ਟਾਈਪ ਪ੍ਰਸ਼ਨ ਨਿਰਧਾਰਤ ਪ੍ਰੀਖਿਆ ਪੈਟਰਨ ਸ਼ਾਮਲ ਹੋਣਗੇ।ਪ੍ਰਸ਼ਨ ਪੱਤਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਹੋਵੇਗਾ।ਇੱਕ ਭਾਸ਼ਾ ਵਜੋਂ ਅੰਗਰੇਜ਼ੀ ਸਭ ਲਈ ਲਾਜ਼ਮੀ ਹੈ, ਜਦੋਂ ਕਿ ਉਮੀਦਵਾਰਾਂ ਨੂੰ ਉਹਨਾਂ ਦੇ ਮੈਟ੍ਰਿਕ ਪ੍ਰੋਫਾਈਲ ਦੇ ਅਧਾਰ `ਤੇ ਪੰਜਾਬੀ ਜਾਂ ਹਿੰਦੀ ਭਾਸ਼ਾ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ।
               ਪ੍ਰੋ. ਕੌਟਸ ਨੇ ਕਿਹਾ ਕਿ ਮਾਹਿਰਾਂ ਦੀ ਤਕਨੀਕੀ ਟੀਮ ਨਿਯਮਿਤ ਤੌਰ `ਤੇ ਆਨਲਾਈਨ ਅੱਪਡੇਟ ਅਤੇ ਸਹਾਇਕ ਕਾਰਜ਼ਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਾਰਜਸ਼ੀਲ ਹੈ।ਉਨ੍ਹਾਂ ਕਿਹਾ ਕਿ ਬਿਨੈਕਾਰ pbbedadmissions2022@gndu.ac.in < ਅਤੇ 01832823183 `ਤੇ ਆਪਣੀਆਂ ਮੁਸ਼ਕਲਾਂ ਦੱਸ ਸਕਦੇ ਹਨ।ਦਾਖਲੇ ਲਈ Punjabbedadmissions.org ਪੋਰਟਲ `ਤੇ ਫਾਰਮ ਭਰੇ ਜਾ ਸਕਦੇ ਹਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …