ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੀ.ਜੀ.ਆਰ.ਕੈਮ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ
ਅੰਮ੍ਰਿਤਸਰ ਵਲੋਂ 30 ਜੂਨ 2022 ਨੂੰ ਕੈਰੀਅਰ ਨਾਲ ਸਬੰਧਤ ਜਾਣਕਾਰੀ ਦੇਣ ਲਈ ਫੇਸਬੁੱਕ ‘ਤੇ ਲਾਈਵ ਵੈਬੀਨਾਰ ਲਗਾਇਆ ਜਾ ਰਿਹਾ ਹੈ।ਇਸ ਵੈਬੀਨਾਰ ਅਤੇ ਕੈਰੀਅਰ ਟਾਕ ਦਾ ਮੁੱਖ ਵਿਸ਼ਾ ਸ਼ਖਸੀਅਤ ਦਾ ਵਿਕਾਸ ਅਤੇ ਕਿਸੇ ਵੀ ਇੰਟਰਵਿਊ ਨੂੰ ਕਲੀਅਰ ਕਰਨ ਲਈ ਸੁਝਾਅ ਹੈ।ਵੈਬੀਨਾਰ ਦੌਰਾਨ ਕੈਰੀਅਰ ਨਾਲ ਸਬੰਧਤ ਕੈਰੀਅਰ ਟਾਕ ਦੇ ਮੁੱਖ ਬੁਲਾਰਾ ਵਿਵੇਕ ਅਤਰੇ ਸਾਬਕਾ ਆਈ.ਏ.ਐਸ ਪ੍ਰੇਰਨਾਦਾਇਕ ਸਪੀਕਰ ਹੋਣਗੇ।ਇਹ ਵੈਬੀਨਾਰ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੇ ਫੇਸਬੁੱਕ ਪੇਜ਼ ਤੋਂ ਠੀਕ ਸਵੇਰੇ 11.00 ਵਜੇ ਲਾਈਵ ਹੋਵੇਗਾ।ਚਾਹਵਾਨ ਪ੍ਰਾਰਥੀ ਵੈਬੀਨਾਰ ਨਾਲ ਜੁੜਨ ਲਈ ਫੇਸਬੁੱਕ ’ਤੇ ਇਸ ਲਿੰਕ
<https://fb.me/e/244rJafVH> ‘ਤੇ ਕਲਿਕ ਕਰ ਕੇ ਜਾਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਕਾਨਫਰੰਸ ਰੂਮ ਵਿੱਚ ਆ ਕੇ ਲਾਈਵ ਵੈਬੀਨਾਰ ਵਿੱਚ ਸ਼ਾਮਲ ਹੋ ਸਕਦੇ ਹਨ।ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪਲਾਈਨ ਨੰਬਰ 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media