Thursday, June 19, 2025
Breaking News

ਸਵੱਛ ਵਿਦਿਆਲਾ ਪੁਰਸਕਾਰ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਕਰਵਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਭਾਰਤ ਸਰਕਾਰ ਦੁਆਰਾ ਚਲਾਈ ਗਈ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਸਾਰੇ ਸਕੂਲਾਂ (ਸਰਕਾਰੀ/ਗੈਰ ਸਰਕਾਰੀ/ਪ੍ਰਾਈਵੇਟ ਏਡਿਡ/ਪ੍ਰਾਈਵੇਟ ਅਨ-ਏਡਿਡ/ ਕੇਂਦਰੀ ਵਿਦਿਆਲਾ) ਦੇ ਕਰਵਾਏ ਗਏ ਸਵੱਛ ਵਿਦਿਆਲਾ ਪੁਰਸਕਾਰ ਮੁਕਾਬਲੇ ਵਿੱਚ ਜਿਲ੍ਹਾ ਪੱਧਰ ‘ਤੇ ਜੇਤੂ ਰਹਿਣ ਵਾਲੇ ਸਕੂਲਾਂ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਵਲੋਂ ਸਨਮਾਨਿਤ ਕੀਤਾ ਗਿਆ।ਸਵੱਛ ਵਿਦਿਆਲਾ ਪੁਰਸਕਾਰ ਹਰ ਵਰ੍ਹੇ ਭਾਰਤ ਸਰਕਾਰ ਦੁਆਰਾ ਕਰਵਾਇਆ ਜਾਣ ਵਾਲਾ ਇਕ ਰਾਸ਼ਟਰ ਪੱਧਰੀ ਮੁਕਾਬਲਾ ਹੈ।ਸਾਲ 2021-22 ਦੇ ਇਸ ਮੁਕਾਬਲੇ ਵਿਚ ਕੁੱਲ 867 ਸਕੂਲਾਂ ਨੇ ਆਨਲਾਈਨ ਅਪਲਾਈ ਕੀਤਾ ਸੀ।ਇਹਨਾਂ ਵਿਚੋ 38 ਸਕੂਲਾਂ ਨੇ ਜਿਲ੍ਹਾ ਪੱਧਰ ‘ਤੇ ਸਨਮਾਨ ਹਾਸਲ ਕੀਤਾ।38 ਸਕੂਲਾਂ ਵਿਚੋ 8 ਸਕੂਲਾਂ ਨੇ ਉਵਰਆਲ ਦਰਜ਼ਾ ਪ੍ਰਾਪਤ ਕੀਤਾ, ਜਦਕਿ 30 ਸਕੂਲਾਂ ਨੇ 6 ਵੱਖ-ਵੱਖ ਕੈਟਾਗਰੀਆਂ ਅਧੀਨ ਵਧੀਆ ਕਾਰਗੁਜ਼ਾਰੀ ਲਈ ਸਨਮਾਨ ਪ੍ਰਾਪਤ ਕੀਤਾ।
                  ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਵਿਖੇ ਹੋਇਆ।ਇਸ ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਨੇ ਮੁਖ ਮਹਿਮਾਨ ਵਜੋ ਸ਼ਿਰਕਤ ਕੀਤੀ।ਉਨ੍ਹਾਂ ਨੇ ਜੇਤੂ ਸਕੂਲਾਂ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਜਿਲ੍ਹੇ ਦੇ ਸਾਰੇ ਸਕੂਲਾਂ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਸਕੂਲ ਮੁਖੀਆ ਨੂੰ ਪ੍ਰੇਰਿਤ ਕੀਤਾ।ਅੰਮ੍ਰਿਤਸਰ ਜਿਲੇ ਦੇ ਜਿਲਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਅਤੇ ਜਿਲਾ ਸਿਖਿਆ ਅਫਸਰ (ਐ.ਸਿ) ਅੰਮ੍ਰਿਤਸਰ ਰਜੇਸ਼ ਸ਼ਰਮਾ ਨੇ ਜੇਤੂ ਸਕੂਲਾਂ ਦੇ ਮੁਖੀਆਂ ਦੀ ਸ਼ਲਾਘਾ ਕੀਤੀ।
                ਇਸ ਮੌਕੇ ਸਵੱਛ ਵਿਦਿਆਲਾ ਪੁਰਸਕਾਰ ਮੁਕਾਬਲੇ ਦੇ ਨੋਡਲ ਅਫਸਰ ਰਜੇਸ਼ ਖੰਨਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ, ਬਲਰਾਜ ਸਿੰਘ ਢਿੱਲੋਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ, ਸ਼੍ਰੀਮਤੀ ਮਨਦੀਪ ਕੋਰ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ, ਧਰਮਿੰਦਰ ਸਿੰਘ ਕੋਆਰਡੀਨੇਟਰ, ਪਵਨ ਕੁਮਾਰ ਸਟੈਨੋ, ਮਨੀਸ਼ ਕੁਮਾਰ ਅਸਿਸਟੈਂਟ ਕੋਆਰਡੀਨੇਟਰ ਸਮਾਰਟ ਸਕੂਲ, ਬਲਾਕ ਐਲੀਮੈਂਟਰੀ ਸਿਖਿਆ ਅਫਸਰ ਯਸ਼ਪਾਲ, ਗੁਰਦੇਵ ਸਿੰਘ, ਰਜਿੰਦਰ ਸਿੰਘ ਅਸਿਸਟੈਂਟ ਕੋਆਰਡੀਨੇਟਰ ਸਮਾਰਟ ਸਕੂਲ ਤੇ ਮੀਡੀਆ ਕੋਆਰਡੀਨੇਟ ਕੁਲਦੀਪ ਸਿੰਘ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …