Saturday, August 22, 2026

ਖ਼ਾਲਸਾ ਕਾਲਜ ਚਵਿੰਡਾ ਦੇਵੀ ਨੇ ਮਨਾਇਆ ਵਿਗਿਆਨ ਦਿਵਸ

PPN0112201414
ਅੰਮ੍ਰਿਤਸਰ (ਚਵਿੰਡਾ ਦੇਵੀ), 1 ਦਸੰਬਰ (ਪ੍ਰੀਤਮ ਸਿੰਘ    )-ਖ਼ਾਲਸਾ ਕਾਲਜ ਚਵਿੰਡਾ ਦੇਵੀ, ਅੰਮ੍ਰਿਤਸਰ ਵਿਖੇ 29 ਨਵੰਬਰ 2014 ਨੂੰ ਵਿਗਿਆਨ ਦਿਵਸ ਮਨਾਇਆ ਗਿਆ। ਜਿਸ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਰਸਾਇਣ ਵਿਗਿਆਨ ਵਿਭਾਗ ਦੇ ਮੁੱਖੀ ਡਾ. ਐਮ.ਐਸ ਬਤਰਾ  ਮੁੱਖ ਮਹਿਮਾਨ ਅਤੇ ਡਾ. ਜੇ.ਐਸ ਗਾਂਧੀ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ।
ਇਸ ਮੌਕੇ ਵਿਗਿਆਨ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਕੁਇੱਜ ਮੁਕਾਬਲੇ, ਡੀਬੇਟ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ ਅਤੇ ਮਾਡਲ ਮੇਜਿੰਗ ਮੁਕਾਬਲੇ ਕਰਵਾਏ । ਇਨ੍ਹਾਂ ਸਭ ਮੁਕਾਬਲਿਆਂ ਵਿਚ  ਜੱਜ ਦੀ ਭੂਮਿਕਾ ਮੁੱਖ ਮਹਿਮਾਨ ਡਾ. ਐਮ.ਐਸ ਬਤਰਾ ਅਤੇ ਡਾ. ਜੇ.ਐਸ ਗਾਂਧੀ ਵੱਲੋਂ ਨਿਭਾਈ ਗਈ। ਇਸ ਵਿਗਿਆਨ ਦਿਵਸ ਦੀ ਆਰੰਭਤਾ ਦੇ ਮੌਕੇ ‘ਤੇ ਕਾਲਜ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿਚ ਹੋਰ ਮੱਲ੍ਹਾਂ ਮਾਰਨ ਲਈ ਕਿਹਾ। ਇਸ ਮੌਕੇ ‘ਤੇ ਮੁੱਖ ਮਹਿਮਾਨ ਡਾ. ਐਮ.ਐਸ ਬਤਰਾ ਨੇ ਵਿਦਿਆਰਥੀਆਂ ਨੂੰ ਸਾਇੰਸ ਦਿਵਸ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਤੋਂ ਵਿਦਿਆਰਥੀਆਂ ਨੂੰ ਚੰਗੇ ਸਾਇੰਸਦਾਨ ਬਣਨ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਸਮੇਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਇਸ ਦਿਨ ਤੇ ਪੁੱਜੇ ਵਿਸ਼ੇਸ਼ ਮਹਿਮਾਨ ਡਾ. ਜੇ. ਐਸ ਗਾਂਧੀ ਨੇ ਵੱਖ-ਵੱਖ ਐਸਿਡ ਤਜਰਬਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਇਸ ਮੌਕੇ ਕਾਲਜ ਦੇ ਸਾਇੰਸ ਵਿਭਾਗ ਵਿਚੋਂ ਪ੍ਰੋ. ਬਿਕਰਮਜੀਤ ਕੌਰ, ਪ੍ਰੋ. ਪ੍ਰੀਤੀ ਪਠਾਨੀਆਂ, ਪ੍ਰੋ. ਪਵਨਦੀਪ ਕੌਰ ਅਤੇ ਪ੍ਰੋ. ਨਵਜੀਤ ਸਿੰਘ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply