ਪਿੱਛਾ ਕਰਨ ਵਾਲੇ ਨੋਜ਼ਵਾਨ ‘ਤੇ ਲੁਟੇਰਿਆਂ ਚਲਾਈਆਂ ਦੇਸੀ ਪਿਸਤੋਲ ਨਾਲ ਗੋਲੀਆਂ
ਛੇਹਰਟਾ, 1 ਦਸੰਬਰ (ਕੁਲਦੀਪ ਸਿੰਘ ਨੋਬਲ) – ਨਕਾਬਪੋਸ਼ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਪਿਸਤੋਲ ਦੀ ਨੋਕ ਤੇ 2 ਲੱਖ ਦੀ ਰਕਮ ਲੁੱਟ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੋਕੇ ਤੋਂ ਮਿਲੀ ਜਾਣਕਾਰੀ ਅਨੂਸਾਰ ਪੀੜਤ ਜਸਬੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਛੇਹਰਟਾ ਨੇ ਦੱਸਿਆ ਕਿ ਇੱਕ ਪਲਾਟ ਦੀ ਖਰੀਦ ਲਈ ਉਹ ਆਪਣੀ ਪਤਨੀ ਬਲਜੀਤ ਕੋਰ ਅਤੇ 3 ਸਾਲ ਦੀ ਪੋਤਰੀ ਸਮੇਤ ਪੰਜਾਬ ਨੇਸ਼ਨਲ ਬੈਂਕ ਵਿੱਚੋਂ 2 ਲੱਖ ਰੁਪਏ ਕੱਢਵਾ ਕੇ ਵਾਪਸ ਆਪਣੇ ਘਰ ਲਿਆ ਰਹੇ ਸੀ।ਜੱਦ ਉਹ ਛੇਹਰਟਾ ਰੇਲਵੇ ਫਾਟਕ ਕੋਲ ਪੁੱਜੇ ਤਾਂ 2 ਨਕਾਬਪੋਸ਼ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਨਾਂ ਕੋਲ ਆ ਕੇ ਰੁਕੇ।ਅਤੇ ਰੁਕਦਿਆਂ ਹੀ ਉਕਤ ਲੁਟੇਰਿਆਂ ਨੇ ਉਨਾਂ ਦੀ ਪਤਨੀ ਜੋ ਕਿ ਉਨਾਂ ਮਗਰ ਮੋਟਰਸਾਈਕਲ ਤੇ ਬੈਠੀ ਸੀ, ਦੇ ਹੱਥੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਮੋਕੇ ਤੋਂ ਫਰਾਰ ਹੋ ਗਏ। ਉਨਾਂ ਦੱਸਿਆ ਕਿ ਉਨਾਂ ਲੁਟੇਰਿਆਂ ਦਾ ਇੱਕ ਮੋਟਰਸਾਈਕਲ ਸਵਾਰ ਬੱਬਾ ਪੁੱਤਰ ਦੇਵਰਾਜ਼ ਵਾਸੀ ਛੇਹਰਟਾ ਨਾਂ ਦੇ ਨੋਜ਼ਵਾਨ ਨੇ ਪਿੱਛਾ ਕੀਤਾ।ਜਿਸ ਨੇ ਦੱਸਿਆ ਕਿ ਪੁੱਤਰ ਨੇ ਦੱਸਿਆ ਕਿ ਜਦ ਉਹ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ ਤਾਂ ਮੋਟਰਸਾਈਕਲ ਚਾਲਕ ਦੇ ਮਗਰ ਬੈਠੇ ਲੁਟੇਰੇ ਨੇ ਦੇਸੀ ਕੱਟੇ ਨਾਲ ਉਸ ‘ਤੇ ਫਾਇਰ ਕੀਤਾ। ਲੇਕਿਨ ਫਿਰ ਵੀ ਉਹ ਉਨਾਂ ਦਾ ਪਿੱਛਾ ਕਰਦਾ ਰਿਹਾ ਅਤੇ ਛੇਹਰਟਾ ਚੋਂਕ ਤੋਂ ਉਕਤ ਲੁਟੇਰੇ ਭੱਲਾ ਕਲੋਨੀ ਅੰਦਰ ਦਾਖਲ ਹੋ ਗਏ, ਜਿੱਥੇ ਜਾ ਕੇ ਲੁਟੇਰਿਆਂ ਨੇ ਉਸ ਤੇ ਫਿਰ ਇੱਕ ਹੋਰ ਗੋਲੀ ਚਲਾਈ, ਜਿਸ ਕਰਕੇ ਡਰ ਗਿਆ ਤੇ ਵਾਪਿਸ ਆ ਗਿਆ।ਲੁਟੇਰਿਆਂ ਦਾ ਪਿੱਛਾ ਕਰਨ ਵਾਲੇ ਨੋਜ਼ਵਾਨ ਬੱਬੇ ਨੇ ਦੱਸਿਆ ਕਿ ਛੇਹਰਟਾ ਚੋਂਕ ਜਿਥੇ 24 ਘੰਟੇ ਪੁਲਿਸ ਤਾਇਨਾਤ ਹੁੰਦੀ ਹੈ, ਉਥੇ ਵੀ ਕੋਈ ਪੁਲਿਸ ਮੁਲਾਜਿਮ ਨਹੀ ਸੀ ਅਤੇ ਪੁਲਿਸ ਦਾ ਬੂਥ ਖਾਲੀ ਸੀ ਅਤੇ ਜੇਕਰ ਪੁਲਿਸ ਮੁਲਾਜਿਮ ਹੁੰਦੇ ਤਾਂ ਲੁਟੇਰਿਆਂ ਨੂੰ ਸ਼ਾਇਦ ਕਾਬੂ ਕਰਕੇ ਇਹਨਾਂ ਲੁਟੇਰਿਆਂ ਨੂੰ ਮੋਕੇ ਤੇ ਹੀ ਦਬੋਚਿਆ ਜਾ ਸੱਕਦਾ ਸੀ।
ਘਟਨਾਂ ਦੀ ਖ਼ਬਰ ਮਿਲਣ ‘ਤੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਛੇਹਰਟਾ ਪੁਲਿਸ ਦੇ ਮੁਖੀ ਹਰੀਸ਼ ਬਹਿਲ ਅਤੇ ਡੀਸੀਪੀ ਕੇਤਨ ਪਾਟਿਲ ਨੇ ਉਥੇ ਮੋਜੂਦ ਲੋਕਾਂ ਅਤੇ ਇਸ ਲੁੱਟ ਦਾ ਸ਼ਿਕਾਰ ਹੋਏ ਜਸਬੀਰ ਸਿੰਘ ਤੋਂ ਘਟਨਾ ਦੀ ਜਾਣਕਾਰੀ ਲਈ ।ਡੀਸੀਪੀ ਕੈਤਨ ਪਾਟਿਲ ਨੇ ਕਿਹਾ ਕਿ ਛੇਹਰਟਾ ਪੁਲਿਸ ਵੱਲੋਂ ਘਟਨਾ ਸਬੰਧੀ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।ਬੈਂਕ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਲੁਟੇਰੇਆਂ ਦੀ ਪਛਾਣ ਲਈ ਉਨਾਂ ਦਾ ਪਿੱਛਾ ਕਰਨ ਵਾਲੇ ਨੋਜ਼ਵਾਨ ਬੱਬੇ ਦੀ ਮਦਦ ਵੀ ਲਈ ਜਾ ਰਹੀ ਹੈ ।