ਅੰਮ੍ਰਿਤਸਰ, 1 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2022-23 ਲਈ ਕੋਰਸਾਂ/ਡਿਪਲੋਮਿਆਂ
ਵਿੱਚ ਦਾਖਲਾ ਲੈਣ ਲਈ 15 ਜੁਲਾਈ ਤਕ ਵਾਧਾ ਕੀਤਾ ਗਿਆ ਹੈ।
ਡਾ. ਸਰੋਜ ਬਾਲਾ ਡਾਇਰੈਕਟਰ ਨੇ ਦੱਸਿਆ ਕਿ ਇਕ ਸਾਲ ਦੇ ਡਿਪਲੋਮਾ/ਸਰਟੀਫਿਕੇਟ ਕੋਰਸ ਵਿੱਚ ਸਰਟੀਫਿਕੇਟ ਕੋਰਸ ਇਨ ਅਪੈਰਲ ਡਿਜ਼ਾਈਨਿੰਗ, ਡਿਪਲੋਮਾ ਇੰਨ ਫੈਸ਼ਨ ਡਿਜ਼ਾਈਨਿੰਗ; ਡਿਪਲੋਮਾ ਇਨ ਫੈਸ਼ਨ ਐਂਡ ਟੈਕਸਟਾਈਲ ਡਿਜ਼ਾਈਨਿੰਗ; ਡਿਪਲੋਮਾ ਇੰਨ ਕੋਸਮੋਟੋਲੋਜੀ; ਡਿਪਲੋਮਾ ਇੰਨ ਵੈਬ ਡਿਜ਼ਾਈਨਿੰਗ ਐਂਡ ਡਿਵੇਲਪਮੈਂਟ; ਡਿਪਲੋਮਾ ਇੰਨ ਗ੍ਰਾਫਿਕਸ ਅਤੇ ਵੈਬ ਡਿਜ਼ਾਈਨਿੰਗ; ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨਜ਼; ਅਤੇ ਛੇ ਮਹੀਨਿਆਂ ਦੇ ਸਰਟੀਫਿਕੇਟ ਕੋਰਸ ਵਿੱਚ ਸਰਟੀਫਿਕੇਟ ਕੋਰਸ ਇਨ ਬਿਊਟੀ ਕਲਚਰ; ਸਰਟੀਫਿਕੇਟ ਕੋਰਸ ਇਨ ਡਰੈਸ ਡਿਜ਼ਾਈਨਿੰਗ; ਸਰਟੀਫਿਕੇਟ ਕੋਰਸ ਇੰਨ ਕੰਪਿਊਟਰ ਬੇਸਿਕ ਕੰਸੈਪਟਸ; ਸਰਟੀਫਿਕੇਟ ਕੋਰਸ ਇਨ ਕਮਿਊਨੀਕੇਸ਼ਨ ਸਕਿੱਲਜ਼ ਇਨ ਇੰਗਲਿਸ਼, ਸਰਟੀਫਿਕੇਟ ਕੋਰਸ ਇਨ ਟੈਕਸਟਾਈਲ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇਨ ਵੈਬ ਡਿਵੈਲਪਮੈਂਟ, ਸਰਟੀਫਿਕੇਟ ਕੋਰਸ ਇਨ ਵੈਬ ਡਿਜ਼ਾਈਨਿੰਗ ਹਨ।ਚਾਹਵਾਨ ਉਮੀਦਵਾਰ ਇਹਨਾਂ ਕੋਰਸਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਦਾਖਲਾ ਮਿਤੀ 15 ਜੁਲਾਈ 2022 ਤੱਕ ਵਿਭਾਗ ਦੀ ਵੈੱਬਸਾਈਟ ‘ਤੇ ਕਰਵਾ ਸਕਦੇ ਹਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media