Sunday, December 22, 2024

ਐਪਰਲ ਐਂਡ ਟੈਕਸਟਾਈਲ ਤਕਨਾਲੋਜੀ ਵਲੋਂ ਲੋਗੋ ਡਿਜ਼ਾਈਨ ਮੁਕਾਬਲੇ ਦਾ ਆਯੋਜਨ

ਅੰਮ੍ਰਿਤਸਰ, 1 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਿਭਾਗ ਵੱਲੋਂ ਲੋਗੋ ਡਿਜ਼ਾਈਨ ਮੁਕਾਬਲਾ ਕਰਵਾਇਆ ਗਿਆ।ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਯੂ.ਪੀ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੇ ਇਸ ਲੋਗੋ ਡਿਜ਼ਾਈਨ ਮੁਕਾਬਲੇ ਵਿੱਚ ਭਾਗ ਲਿਆ।
              ਵਿਭਾਗ ਦੇ ਮੁਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਲੋਗੋ ਡਿਜ਼ਾਈਨ ਮੁਕਾਬਲੇ ਦਾ ਮੁੱਖ ਉਦੇਸ਼ ਨਵੀਨ ਅਤੇ ਸਿਰਜਣਾਤਮਕ ਨੌਜਵਾਨਾਂ ਨੂੰ ਇਸ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਸਿਰਜਣਾਤਮਿਕਤਾ ਨੂੰ ਲੋਗੋ ਡਿਜ਼ਾਈਨ ਰਾਹੀਂ ਇਕ ਮੌਲਕਾ ਦੇਣਾ ਸੀ।ਵਿਦਿਆਰਥੀਆਂ ਨੇ ਐਪਰਲ ਅਤੇ ਟੈਕਸਟਾਈਲ ਤਕਨਾਲੋਜੀ ਸਬੰਧੀ ਉਚ-ਗੁਣਵਤਾ ਵਾਲੇ ਲੋਗੋ ਤਿਆਰ ਕੀਤੇ।
                ਡਾ. ਸਚਿਨ ਕੁਮਾਰ, ਸਹਾਇਕ ਪ੍ਰੋਫੈਸਰ ਨੇ ਦੱਸਿਆ ਕਿ ਜੀ.ਐਨ.ਡੀ.ਯੂ ਕਾਲਜ ਫਿਲੌਰ ਤੋਂ ਬੀ.ਸੀ.ਏ ਚੌਥੇ ਸਮੈਸਟਰ ਦੇ ਵਿਦਿਆਰਥੀ ਕਰਨ ਸਿੰਘ ਨੇ ਲੋਗੋ ਡਿਜ਼ਾਈਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਵਰਲਡ ਯੂਨੀਵਰਸਿਟੀ ਆਫ ਡਿਜ਼ਾਈਨ, ਸੋਨੀਪਤ, ਹਰਿਆਣਾ ਦੇ ਵਿਦਿਆਰਥੀ ਦਿਵਯਾਂਸ਼ ਬੱਬਰ ਨੇ ਦੂਜਾ ਸਥਾਨ ਅਤੇ ਸਰਕਾਰੀ ਗ੍ਰਹਿ ਵਿਗਿਆਨ ਕਾਲਜ ਸੈਕਟਰ-10 ਚੰਡੀਗੜ੍ਹ ਦੀ ਪੋਸਟ ਗਰੈਜੂਏਟ ਵਿਦਿਆਰਥਣ ਏਕਤਾ ਗੁਪਤਾ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤੋਂ ਫੈਸ਼ਨ ਡਿਜ਼ਾਈਨ ਦੀ ਵਿਦਿਆਰਥਣ ਦਲਜੀਤ ਕੌਰ ਅਤੇ ਆਰ.ਆਰ.ਬਾਵਾ ਡੀ.ਏ.ਵੀ ਗਰਲਜ਼ ਕਾਲਜ ਬਟਾਲਾ ਤੋਂ ਫੈਸ਼ਨ ਡਿਜ਼ਾਈਨ ਦੀ ਵਿਦਿਆਰਥਣ ਰਮਨੀਕ ਕੌਰ ਨੇ ਇਨਾਮ ਹਾਸਲ ਕੀਤੇ।ਇਹ ਲੋਗੋ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਿਭਾਗ ਦੀ ਵੈਬਸਾਈਟ ਅਤੇ ਹੋਰ ਮਾਧਿਅਮਾਂ `ਤੇ ਪ੍ਰਦਰਸ਼ਿਤ ਕੀਤੇ ਜਾਣਗੇ।ਉਨ੍ਹਾਂ ਵਿਭਾਗ ਦੁਆਰਾ ਚਲਾਏ ਜਾ ਰਹੇ ਬੀ.ਟੈਕ (ਟੈਕਸਟਾਇਲ ਪ੍ਰੋਸੈਸਿੰਗ ਟੈਕਨਾਲੋਜੀ) ਅਤੇ ਐਮ.ਐਸ.ਸੀ (ਐਪਰਲ ਅਤੇ ਟੈਕਸਟਾਈਲ) ਕੋਰਸ ਬਾਰੇ ਵੀ ਦੱਸਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …