Tuesday, June 17, 2025
Breaking News

ਕੁੜੀਆਂ ਦਾ ਵੱਧ ਤੋਂ ਵੱਧ ਸਤਿਕਾਰ ਹੋਣਾ ਚਾਹੀਦਾ ਹੈ – ਏ.ਡੀ.ਸੀ.

ਇਕੱਲਾ ਕਾਨੂੰਨ ਕੁੜੀਆਂ ਨਾਲ ਹੋਣ ਵਾਲੇ ਦੁਰ-ਵਿਹਾਰ ਨੂੰ ਨਹੀਂ ਬਦਲ ਸਕਦਾ-ਸੀ.ਜੇ.ਐਮ

ਬੱਚੀ ਬਚਾਓ ਮੁਹਿੰਮ ਤਹਿਤ ਸਮਾਗਮ ਦੌਰਾਨ ਏ.ਡੀ.ਸੀ ਸ੍ਰੀਮਤੀ ਸੋਨਾਲੀ ਗਿਰੀ ਤਸਵੀਰ ਜਸਵਿੰਦਰ ਜੱਸੀ
ਬੱਚੀ ਬਚਾਓ ਮੁਹਿੰਮ ਤਹਿਤ ਸਮਾਗਮ ਦੌਰਾਨ ਏ.ਡੀ.ਸੀ ਸ੍ਰੀਮਤੀ ਸੋਨਾਲੀ ਗਿਰੀ
ਤਸਵੀਰ ਜਸਵਿੰਦਰ ਜੱਸੀ

ਬਠਿੰਡਾ, 2 ਦਸੰਬਰ (ਅਵਤਾਰ ਸਿੰਘ ਕੈਂਥ)-ਬੱਚੀ ਬਚਾਓ ਮੁਹਿੰਮ ਤਹਿਤ ਅੱਜ ਜੀ.ਐਨ.ਐਮ. ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ  ਇਕ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਾਲੀ ਗਿਰੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ  ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ-ਕਮ-ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀਮਤੀ ਜਸਬੀਰ ਕੌਰ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ।  ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਪੰਜਾਬ ਇਕ ਪੜ੍ਹਿਆ ਲਿਖਿਆ ਅਤੇ ਉਨੱਤਸੀਲ ਸੂਬਾ ਹੈ ਜਿਥੇ ਕੁੜੀਆਂ ਨੂੰ ਹੋਰ ਸਤਿਕਾਰ ਦੇਣ ਦੀ ਲੋੜ ਹੈ। ਉਨਾਂ੍ਹ ਕਿਹਾ ਕਿ ਸਿਖਿਆ ਅਤੇ ਕਾਨੂੰਨ ਹੀ ਮੁੰਡੇ-ਕੁੜੀ ਦੇ ਫ਼ਰਕ ਨੂੰ ਦੂਰ ਨਹੀਂ ਕਰ ਸਕਦੇ ਅਤੇ ਲੋੜ ਹੈ ਮਹਿਲਾਵਾਂ ਪ੍ਰਤੀ  ਸਤਿਕਾਰਯੋਗ ਰਵਈਏ ਨੂੰ ਹੱਲਾਸ਼ੇਰੀ ਦੇਣ ਦੀ।
ਇਸ ਮੌਕੇ ੇ ਬੋਲਦਿਆਂ ਸੀ.ਜੇ.ਐਮ. ਸ੍ਰੀਮਤੀ ਜਸਬੀਰ ਕੌਰ ਨੇ ਕਿਹਾ ਕਿ ਸਿਰਫ਼ ਕਾਨੂੰਨ ਨਾਲ ਹੀ  ਕੁੜੀਆਂ ਪ੍ਰਤੀ ਹੋਣ ਵਾਲੇ ਦੂਰ-ਵਿਹਾਰ ਨੂੰ ਬਦਦਿਲਆ ਨਹੀਂ ਜਾ ਸਕਦਾ।ਉਨ੍ਹਾ ਕਿਹਾ ਕਿ  ਜਦੋਂ ਤੱਕ ਅਸੀਂ ਆਪਣੀਆਂ ਨੂੰਹਾਂ ਨੂੰ ਪਿਆਰ ਨਹੀਂ ਕਰਾਂਗੇ ਉਦੋਂ ਤੱਕ ਸਾਨੂੰ ਆਪਣੀਆਂ ਬੇਟੀਆਂ ਵਾਸਤੇ ਵੀ ਪਿਆਰ ਦੀ ਉਮੀਦ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਦੀ ਸੋਚ ਬਦਲਣੀ ਪਵੇਗੀ। ਔਰਤਾਂ ਪ੍ਰਤੀ ਹੋਣ ਵਾਲੇ ਅਤਿਆਚਾਰਾਂ ਨਾਲ ਸਬੰਧਤ  ਕਾਨੁੂੰਨੀ ਕਾਰਵਾਈ ਬਾਰੇ ਦਸਦੇ  ਉਨ੍ਹਾਂ ਕਿਹਾ ਕਿ  ਏਸੀਡ ਅਟੈਂਕ ਕਰਨ ਵਾਲੇ  ਲੋਕਾਂ ਵਿਰੱਧ ਕਾਨੂੰਨ ਬਹੁਤ ਸਖ਼ਤ ਹੋ ਗਿਆ ਹੈ। ਸਿਵਲ ਸਰਜਨ ਬਠਿੰਡਾ ਡਾ: ਤੇਜਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਯਤਨਾਂ ਸਦਕਾ ਬਠਿੰਡਾ ਜ਼ਿਲ੍ਹੇ ਵਿੱਚ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਵਿੱਚ  ਬਹੁਤ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਤੰਬਰ 2014 ਦੀ  ਰਿਪੋਰਟ ਅਨੁਸਾਰ ਬਠਿੰਡਾ ਜ਼ਿਲ੍ਹੇ ਵਿੱਚ 0 ਤੋ ਲੈ ਕੇ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਲਿੰਗ ਅਨੁਪਾਤ  814:1000 ( ਹਰ ਇਕ ਹਜਾਰ ਮੁੰਡਿਆਂ  ਪਿਛੇ 814 ਕੁੜੀਆਂ ਹਨ ) ਹੈ।ਉਨ੍ਹਾ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ 79 ਅਲਟਰਾ ਸਾਉਂਡ ਸਕੈਨ ਸੈਂਟਰ  ਰਜਿਸਟਰਡ ਹਨ ਅਤੇ ਇਹ ਸਾਰੇ ਸੈਂਟਰ ਪੀ.ਐਨ.ਡੀ.ਟੀ. ਐਕਟ ਦੇ ਨਿਰਦੇਸਾਂ ਨੂੰ ਪੂਰਾ ਕਰਦੇ ਹਨ।ਸਮਾਗਮ ਦੀ ਸ਼ੁਰੂਆਤ ਵਿੱਚ ਜੀ.ਐਨ.ਐਮ. ਸਕੂਲ ਦੇ ਵਿਦਿਆਰਥੀਆਂ ਨੇ  ਸ਼ਬਦ ਗਾਇਨ ਪੇਸ਼ ਕੀਤਾ।
ਇਕ ਵਿਦਿਆਰਥੀ ਨੇ ਮਾਦਾ  ਭਰੂਣ ਹੱਤਿਆ ਤੇ ਕਵਿਤਾ ਵੀ ਪੇਸ਼ ਕੀਤੀ।ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਰਵਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਿਹਤ ਮਹਿਕਮੇਂ ਦੇ ਕਰਮਚਾਰੀਆਂ ਦੀ ਸਲਾਘਾ ਕੀਤੀ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਬ੍ਰਹਮ-ਕੁਮਾਰੀਆਂ ਦੇ ਪ੍ਰਤੀਨਿੱਧ, ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿੱਧ, ਸਿਹਤ ਵਿਭਾਗ ਦੇ ਅਫ਼ਸਰ ਅਤੇ ਹੋਰ ਲੋਕ ਮੌਜੁਦ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply