Wednesday, June 18, 2025
Breaking News

ਸਪੋਰਟਸ ਸਕੂਲ, ਘੁੱਦਾ ਨੇ ਚੌਥਾ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ

ਖੇਡਾਂ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ- ਪ੍ਰਿੰ: ਨਾਜਰ ਸਿੰਘ

ਸਰਕਾਰੀ ਸਪੋਰਟਸ ਸਕੂਲ, ਘੁੱਦਾ ਵਿਖੇ ਮਨਾਏ ਗਏ ਸਥਾਪਨਾ ਦਿਵਸ ਮੌਕੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਰੰਗਾ-ਰੰਗ ਪ੍ਰੋਗਰਾਮ ਦੀਆਂ ਝਲਕੀਆਂ। ਤਸਵੀਰ  ਗੋਲਡੀ
ਸਰਕਾਰੀ ਸਪੋਰਟਸ ਸਕੂਲ, ਘੁੱਦਾ ਵਿਖੇ ਮਨਾਏ ਗਏ ਸਥਾਪਨਾ ਦਿਵਸ ਮੌਕੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਰੰਗਾ-ਰੰਗ ਪ੍ਰੋਗਰਾਮ ਦੀਆਂ ਝਲਕੀਆਂ।
ਤਸਵੀਰ ਗੋਲਡੀ

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਰਕਾਰੀ ਸਪੋਰਟਸ ਸਕੂਲ, ਘੁੱਦਾ (ਬਠਿੰਡਾ ) ਦਾ ਅੱਜ ਚੌਥੇ ਸਥਾਪਨਾ ਦਿਵਸ ਮੌਕੇ ਵਿਦਿਆਰਥੀਆਂ ਵੱਲੌਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਦੀ ਦੇਖ-ਰੇਖ ਸਪੋਰਟਸ ਸਕੂਲ ਦੇ ਡਾਇਰੈਕਟਰ ਕਰਨਲ ਦਲਵਿੰਦਰ ਸਿੰਘ (ਰਿਟਾ:) ਅਤੇ ਪ੍ਰਿੰਸੀਪਲ ਨਾਜਰ ਸਿੰਘ ਦੀ ਅਗਵਾਈ ਵਿੱਚ ਸਥਾਪਨਾ ਦਿਵਸ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਵਿਸ਼ੇਸ਼ ਮੁੱਖ ਮਹਿਮਾਨ ਚਾਰੂ ਮਿੱਤਾ (ਪੀ.ਸੀ.ਐਸ.) ਅਤੇ ਸਹਾਇਕ ਸਪੋਰਟਸ ਅਫਸਰ ਸ਼੍ਰੀਮਤੀ ਪਵਿੱਤਰ ਕੌਰ ਸਿੱਖਿਆ ਵਿਭਾਗ, ਬਠਿੰਡਾ, ਸ਼੍ਰੀਮਤੀ ਦਲਜੀਤ ਕੌਰ ਨੇ ਸ਼ਿਰਕਤ ਕੀਤੀ।ਇਸ ਸਮੇ ਸਪੋਰਟਸ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਕੂਲ ਵੱਲੋਂ ਸੈਸ਼ਨ 2014-15 ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਜੋ ਖੇਡਾਂ ਵਿੱਚ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਗਈਆਂ, ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਪੋਰਟਸ ਸਕੂਲ ਦੀ ਵਿਦਿਆਰਥਨ ਖੁਸ਼ਦੀਪ ਕੌਰ ਸਟੇਟ ਦੀਆਂ 60ਵੀਂਆਂ ਪੰਜਾਬ ਸਕੂਲ ਖੇਡਾਂ ਵਿੱਚ ਬੈਸਟ ਐਥਲੀਟ ਵੱਜੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਗੁਰਦੀਪ ਕੌਰ ਅਤੇ ਬਲਵਿੰਦਰ ਕੌਰ ਨੇ ਵੀ ਗੋਲਡ ਮੈਡਲ ਪ੍ਰਾਪਤ ਕੀਤੇ। ਰਾਹੁਲ ਕੁਮਾਰ ਅੰਡਰ-16 ਕਬੱਡੀ ਨੈਸ਼ਨਲ ਟੀਮ ਵਿਚ ਸ਼ਾਮਿਲ ਹੋਇਆ।ਵੇਟ ਲਿਫਟਿੰਗ ਸਬ-ਜੂਨੀਅਰ ਟੀਮ ਨੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਬਾਸਕਿਟ ਬਾਲ ਟੀਮ ਨੂੰ ਸਕੂਲ ਸਟੇਟ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਕੋਚ ਗੁਰਪ੍ਰੀਤ ਸਿੰਘ, ਜੈਮੀ ਬਰਾੜ, ਗਗਨਦੀਪ ਸਿੰਘ, ਵਿਕਰਮ ਸਿੰਘ, ਸੁਨੀਤਾ ਰਾਣੀ ਅਤੇ ਸਪੋਰਟਸ ਕੋ-ਆਰਡੀਨੇਟਰ ਹਰਪ੍ਰੀਤ ਸਿੰਘ ਨੂੰ ਸਨਮਾਨਤ ਕੀਤਾ ਗਿਆ।
ਸਥਾਪਨਾ ਸਮਾਗਮ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀਆਂ ਦਾ ਲੋਕ-ਨਾਚ ਭੰਗੜਾ ਅਤੇ ਗਿੱਧਾ, ਹਾਸ-ਰਸ, ਵਿਅੰਗ ਪੇਸ਼ ਕੀਤਾ ਗਿਆ।ਇਸ ਸਮਾਗਮ ਵਿੱਚ ਪ੍ਰਿੰ: ਲਾਭ ਸਿੰਘ ਖੀਵਾ, ਪੰਜਾਬੀ ਯੁਨੀਵਰਸਿਟੀ ਕਾਲਜ, ਘੁੱਦਾ, ਸਰਕਾਰੀ ਸੈਕੰਡਰੀ ਸਕੂਲ, ਮਹਿਤਾ ਦੇ ਪ੍ਰਿੰਸੀਪਲ ਕਰਮਜੀਤ ਸਿੰਘ, ਪ੍ਰਿ: ਪ੍ਰਕਾਸ਼ ਕੌਰ ਸੈਕੰਡਰੀ ਸਕੂਲ, ਜੰਗੀਰਾਣਾ, ਕੋ-ਆਰਡੀਨੇਟਰ ਹਰਚਰਨ ਸਿੰਘ ਸਿੱਧੂ, ਰਾਜਵੀਰ ਸਿੰਘ ਔਲਖ, ਬਲਰਾਜ ਸਿੰਘ ਸਿੱਖਿਆ ਦਫਤਰ, ਬਠਿੰਡਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਸਮੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਮਾਨ, ਚੁੱਘੇ ਕਲਾਂ,ਡਾ: ਬਿੱਕਰ ਸਿੰਘ, ਜੈ ਸਿੰਘ ਵਾਲਾ, ਸਰਪੰਚ ਹਰਜਿੰਦਰ ਸਿੰਘ ਨੀਟਾ, ਬਾਜਕ, ਸ: ਜਸਵਿੰਦਰ ਸਿੰਘ ਟਿਵਾਣਾ, ਘੁੱਦਾ ਅਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਦੇ ਮਾਂਪਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਸਮੇ ਸਕੂਲ ਦੇ ਪੁਸ਼ਪਿੰਦਰ ਪਾਲ ਸਿੰਘ, ਰਤਿੰਦਰਪਾਲ ਕੌਰ, ਅਮਰਬੀਰ ਕੌਰ, ਦੀਪਾਲੀ ਮਿੱਤਲ, ਸੁਨੀਲ ਕੁਮਾਰ, ਲਖਵੀਰ ਸਿੰਘ, ਆਦਿ ਸਮੂਹ ਸਟਾਫ ਨੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਵਿਸ਼ੇਸ਼ ਭੂਮਿਕਾ ਨਿਭਾਈ।ਸਮਾਗਮ ਵਿਖੇ ਮੰਚ ਸੰਚਾਲਨ ਦੀ ਭੂਮਿਕਾ ਬਲਵਿੰਦਰ ਸਿੰਘ ਨੇ ਬਖੂਬੀ ਨਿਭਾਈ।ਇਸ ਮੌਕੇ ਪ੍ਰਿੰ: ਨਾਜਰ ਸਿੰਘ ਨੇ ਦੱਸਿਆ ਕਿ ਸਪੋਰਟਸ ਸਕੂਲ, ਘੁੱਦਾ ਦਾ ਸਥਾਪਨਾ ਦਿਵਸ ਇਸੇ ਤਰ੍ਹਾਂ ਹਰ ਸਾਲ ਬੜੀ ਧੁਮ-ਧਾਮ ਨਾਲ ਮਨਾਇਆ ਜਾਵੇਗਾ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਤੇ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply