ਮੁਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ
ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ (ਰਜਿ.) ਦੀ ਸੂਬਾ ਪੱਧਰੀ ਮੀਟਿੰਗ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ਼ ਦੀ
ਪ੍ਰਧਾਨਗੀ ਹੇਠ ਸਥਾਨਕ ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਹੋਈ।ਜਿਸ ਵਿੱਚ ਪੰਜਾਬ ਭਰ ਤੋਂ ਆਏ ਵੱਖ-ਵੱਖ ਅਖਬਾਰਾਂ ਅਤੇ ਟੀ.ਵੀ ਚੈਨਲਾਂ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ।ਇਸ ਸਮੇਂ ਇਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕੈਂਪ ਦਾ ਉਦਘਾਟਨ ਕਰਨ ਉਪਰੰਤ ਮਿਆਰੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡੀ.ਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ, ਡੀ.ਐਸ.ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ, ਆਪ ਦੇ ਪੰਜਾਬ ਸੰਯੁਕਤ ਸਕੱਤਰ ਹਰਪ੍ਰੀਤ ਸਿੰਘ ਆਹਲੂਵਾਲੀਆ, ਬਾਰ ਐਸੋਸੀਏਸ਼ਨ ਸਾਬਕਾ ਪ੍ਰਧਾਨ ਕੰਵਰ ਰਜਿੰਦਰ ਸਿੰਘ, ਭਾਜਪਾ ਵਪਾਰ ਮੰਡਲ ਪ੍ਰਧਾਨ ਅੰਮ੍ਰਿਤਸਰ ਸੰਜੀਵ ਅਰੋੜਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਗੁਰਇਕਬਾਲ ਸਿੰਘ ਛੀਨਾ ਤੇ ਡਾ. ਸੁਰਜੀਤ ਸਿੰਘ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਰੋਹਿਤ ਕਪੂਰ, ਸ਼ਿਵ ਸੇਨਾ ਬਾਲ ਠਾਕਰੇ ਮੀਤ ਪ੍ਰਧਾਨ ਪੰਜਾਬ ਅਸ਼ਵਨੀ ਕੁਮਾਰ ਕੁੱਕੂ, ਸਮਾਜ ਸੇਵਕ ਮਹੰਤ ਸੰਜੀਵ ਕੁਮਾਰ ਡਿੰਪੀ, ਪਰਵਿੰਦਰ ਕੌਰ ਪ੍ਰਧਾਨ ਵੁਮੈਨ ਸੈਲ ਨੇੇ ਆਏ ਹੋਏ ਪੱਤਰਕਾਰਾਂ ਨੂੰ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਆ।
ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਇੰਦਰਜੀਤ ਅਰੋੜਾ, ਮੈਨੇਜਿੰਗ ਡਾਇਰੈਕਟਰ ਹਰਸ਼ ਪੁੰਜ, ਨਰਿੰਦਰ ਰਾਏ, ਕੰਵਲਜੀਤ ਸਿੰਘ ਵਾਲੀਆ, ਗੁਰਪਾਲ ਸਿੰਘ ਰਾਏ, ਰਾਮਸ਼ਰਨਜੀਤ ਸਿੰਘ, ਮੋਹਨ ਹੰਸ, ਕੇਵਲ ਸਿੰਘ ਸਰਪੰਚ, ਰਜੇਸ਼ ਕੌਂਡਲ, ਪ੍ਰਦੀਪ ਗੋਇਲ, ਰਾਣਾ ਬੁੱਗ, ਸੁਨੀਲ ਗੁਪਤਾ, ਦਵਾਰਕਾ ਨਾਥ ਰਾਣਾ, ਸੁਮੀਤ ਗੋਇਲ, ਮੈਡਮ ਨਿਤੀਕਾ, ਸੁਸ਼ੀਲ ਸ਼ਰਮਾ, ਜਸਵਿੰਦਰ ਸਿੰਘ ਕੋਟਸੁੱਖੀਆਂ, ਗੁਰਮੀਤ ਸਿੰਘ ਸੂਰੀ, ਮੁਕੇਸ਼ ਬੇਦੀ, ਵਿਪਨ, ਦਵਿੰਦਰ ਪੁਰੀ, ਰਕੇਸ਼ ਅਰੋੜਾ, ਰਾਜਨ ਸ਼ਰਮਾ, ਸਾਹਿਬ ਦਿਆਲ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ, ਮਨੀ, ਸੰਜੇ ਕਪੂਰ, ਰਣਜੀਤ ਸਿੰਘ, ਕੇਸ਼ਵ, ਗੁਰਦੀਪ ਸਿੰਘ, ਸੁਬਾਸ਼, ਕੇਵਲ ਕਟੋਚ ਤੋਂ ਇਲਾਵਾ ਕਾਫੀ ਗਿਣਤੀ ‘ਚ ਪੱਤਰਕਾਰ ਹਾਜ਼ਰ ਸਨ।
Punjab Post Daily Online Newspaper & Print Media