ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਹਰਿਆਵਲ ਪੰਜਾਬ, ਅੰਮ੍ਰਿਤਸਰ ਵਿਕਾਸ ਮੰਚ ਅਤੇ ਇਨਰ ਵੀਲ ਕਲੱਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਰਣਜੀਤ ਐਵਨਿਊ ਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨਵਾਂਕੋਟ ਵਿਖੇ ਸਕੂਲ ਦੇ ਸਟਾਫ ਅਤੇ ਬਚਿਆਂ ਨਾਲ ਮਿਲ ਕੇ ਵਣ-ਮਹਾਉਤਸਵ ਮੌਕੇ ਅਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਨੂੰ ਮਨਾਉਂਦੇ ਹੋਏ 75 ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ।ਜਿਲਾ ਵਾਤਾਵਰਣ ਕਮੇਟੀ ਮੈਂਬਰ ਤੇ ਹਰਿਆਵਲ ਮੁਖੀ ਇੰਜ਼. ਦਲਜੀਤ ਸਿੰਘ ਕੋਹਲੀ ਨੇ ਸਕੂਲ ਦੇ ਬਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਸੰਕਟ ਕਿਵੇਂ ਖਤਰਨਾਕ ਰੂਪ ਧਾਰ ਰਿਹਾ ਹੈ।ਦਰੱਖਤਾਂ ਦੀ ਅੰਧਾਧੁੰਦ ਕਟਾਈ ਹੋਣ ਕਰਕੇ ਧਰਤੀ ‘ਤੇ ਗਰਮੀ ਵਧ ਰਹੀ ਹੈ।ਉਨ੍ਹਾਂ ਅਪੀਲ ਕੀਤੀ ਕਿ ਸਭ ਵੱਧ ਤੋਂ ਵੱਧ ਰੁੱਖ ਲਗਾਉਣ ਤਾਂ ਜੋ ਪ੍ਰਦੂਸ਼ਨ ‘ਤੇ ਕਾਬੂ ਪਾਇਆ ਜਾ ਸਕੇ।ਸਕੂਲ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੋਰ ਅਤੇ ਈਕੋ ਗਰੁੱਪ ਇੰਚਾਰਜ਼ ਮੈਡਮ ਰਵਿੰਦਰ ਕੋਰ ਰੰਧਾਵਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਅੱਜ ਲਗਾਏ ਗਏ ਪੌਦਿਆਂ ਦਾ ਪਾਲਣ ਪੋਸ਼ਣ ਕਰਨਗੇ।
ਇਸ ਮੋਕੇ ਮੈਡਮ ਗਰਿੰਦਰ ਕੋਰ, ਹਰਦੀਪ ਸਿੰਘ ਚਾਹਲ ਪ੍ਰਧਾਨ ਵਿਕਾਸ ਮੰਚ, ਨਿਰਮਲ ਸਿੰਘ ਆਨੰਦ, ਜਸਪਾਲ ਸਿੰਘ ਪਾਇਲਟ, ਪੀ.ਐਨ ਸ਼ਰਮਾ, ਮੈਡਮ ਰੀਟਾ, ਐਚ.ਪੀ ਸਿੰਘ ਆਦਿ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …