Saturday, September 12, 2026

ਵੇਰਕਾ ਬਾਈਪਾਸ ਤੇ ਅਕਵਾਇਰ ਜਮੀਨਾਂ ਦੇ ਮਾਲਕਾਂ ਨੂੰ ਜਲਦ ਹੋਵੇਗਾ ਭੁਗਤਾਨ-ਸੰਧੂ

ਐਸ. ਡੀ. ਐਮ ਵਲੋਂ 20 ਦਿਨਾਂ ਚ ਭੁਗਤਾਨ ਕਰਨ ਦਾ ਭਰੋਸਾ

ਐਸ ਡੀ ਐਮ ਨੂੰ ਮਿਲ ਕੇ ਆਉਦੇ ਵਫ਼ਦ ਦੇ ਆਗੂ ਲਖਬੀਰ ਸਿੰਘ ਮੋਨੀ, ਵਿੱਕੀ ਜੈਲਦਾਰ, ਪ੍ਰਫੈਸਰ ਸਰਦਾਰਾ ਸਿੰਘ, ਲਾਲੀ ਚੀਨਿਆਂ, ਬਿੱਕਾ ਚੀਨਿਆਂ ਆਦਿ ਜਾਣਕਾਰੀ ਦਿੰਦੇ ਹੋਏ।
ਐਸ ਡੀ ਐਮ ਨੂੰ ਮਿਲ ਕੇ ਆਉਦੇ ਵਫ਼ਦ ਦੇ ਆਗੂ ਲਖਬੀਰ ਸਿੰਘ ਮੋਨੀ, ਵਿੱਕੀ ਜੈਲਦਾਰ, ਪ੍ਰਫੈਸਰ ਸਰਦਾਰਾ ਸਿੰਘ, ਲਾਲੀ ਚੀਨਿਆਂ, ਬਿੱਕਾ ਚੀਨਿਆਂ ਆਦਿ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਸਰ, 2 ਦਸੰਬਰ (ਸੁਖਬੀਰ ਸਿੰਘ) – ਸਥਾਨਕ ਵੇਰਕਾ ਬਾਈਪਾਸ ਤੇ ਅਕਵਾਇਰ ਕੀਤੀ ਜ਼ਮੀਨ ਦੇ ਮਾਲਕਾਂ ਦਾ ਇਕ ਵਫਦ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਅਕਵਾਇਰ ਕੀਤੀ ਗਈ ਜ਼ਮੀਨ ਦਾ ਭੁਗਤਾਨ ਨਾ ਹੋਣ ਦੀ ਸੂਰਤ ਵਿਚ ਐਸ ਡੀ ਐਮ -1ਰੋਹਿਤ ਗੁਪਤਾ ਨੂੰ ਮਿਲੀਆ। ਵਫ਼ਦ ਨੇ ਐਸ ਡੀ ਐਮ ਨੂੰ ਪਿਛਲੇ ਲੰਮੇ ਸਮੇਂ ਤੋਂ ਭੁਗਤਾਨ ਨਾ ਹੋਣ ਸੰਬੰਧੀ ਜਾਣੂ ਕਰਵਾਇਆ।ਵਫ਼ਦ ਦੇ ਆਗੂ ਲਖਬੀਰ ਸਿੰਘ ਮੋਨੀ ਵੇਰਕਾ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਲਗਭਗ ੪ ਸਾਲ ਪਹਿਲਾ ਵੇਰਕਾ ਵਿਖੇ ਬਾਈਪਾਸ ਬਣਾਉਣ ਲਈ ਜਮੀਨ ਅਕਵਾਇਰ ਕੀਤੀ ਸੀ। ਅਥਾਰਟੀ ਵਲੋਂ ਜਮੀਨਾਂ ਲੈਣ ਦੇ ਬਾਵਜੂਦ 32 ਫੀਸਦੀ ਬਕਾਇਆ ਰਾਸ਼ੀ ਨਹੀ ਦਿਤੀ ਜਾ ਰਹੀ ਸੀ।ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਿਆ ਤੇ ਜ਼ਿਲਾ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੂੰ ਵੀ ਇਸ ਸੰਬੰਧੀ ਵਫ਼ਦ ਮਿਲਿਆ ਤੇ ਉਹਨਾਂ ਸੰਬੰਧਿਤ ਅਧਿਕਾਰਿਆਂ ਨੂੰ ਬਕਾਇਆ ਰਾਸ਼ੀ ਜ਼ਾਰੀ ਕਰਨ ਦੇ ਨਿਰਦੇਸ ਦਿੱਤੇ। ਐਸ ਡੀ ਐਮ ਨੇ ਭਰੋਸਾ ਦਿੱਤਾ ਹੈ ਕਿ ਪੈਡਿੰਗ ਪਈਆਂ 98 ਕੇਸਾਂ ਦੀਆਂ ਫਾਈਲਾ ਦਾ ਨਿਪਟਾਰਾ 15 ਤੋਂ 20 ਦਿਨਾਂ ਵਿਚ ਕਰ ਦਿਤਾ ਜਾਵੇਗਾ। ਮੋਨੀ ਵੇਰਕਾ ਨੇ ਕਿਹਾ ਕਿ ਲਗਭਗ 20 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਮਿਲਣ ਨਾਲ ਜਿਮੀਦਾਰ ਆਪਣਾ ਕੰਮ ਹੋਰ ਵੱਧਿਆ ਢੰਗ ਨਾਲ ਕਰ ਸਕਣਗੇ।ਉਹਨਾਂ ਨੇ ਪੰਜਾਬ ਸਰਕਾਰ ਵਲੋਂ ਜਿਮੀਦਾਰਾਂ ਦੀ ਕੀਤੀ ਗਈ ਮਦਦ ਲਈ ਧੰਨਵਾਦ ਜਾਹਿਰ ਕੀਤਾ।
ਇਸ ਮੌਕੇ ਉਪਕਾਰ ਸਿੰਘ ਸੰਧੂ ਪ੍ਰਧਾਨ ਜ਼ਿਲਾ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਨੇ ਕਿਹਾ ਕਿ ਮਜੀਠੀਆ ਦੇ ਨਿਰਦੇਸ਼ਾ ਤੇ ਪ੍ਰਸਾਸਨਿਕ ਅਧਿਕਾਰਿਆਂ ਨੂੰ ਜਿਮੀਦਾਰਾਂ ਦਾ ਮਸਲਾ ਜਲਦ ਹੱਲ ਕਰਨ ਸੰਬੰਧੀ ਕਿਹਾ ਗਿਆ ਹੈ।ਕੁੱਝ ਹੀ ਦਿਨਾਂ ਵਿੱਚ ਜਿਮੀਦਾਰਾਂ ਨੂੰ ਬਕਾਇਆ ਰਾਸੀ ਮਿਲ ਜਾਵੇਗੀ।ਇਸ ਮੌਕੇ ਪ੍ਰਫੈਸਰ ਸਰਦਾਰਾ ਸਿੰਘ, ਬਲਕਾਰ ਸਿੰਘ, ਅਮਰਿੰਦਰ ਸਿੰਘ, ਵਿੱਕੀ ਜੈਲਦਾਰ, ਲਾਲੀ ਚੀਨਿਆਂ, ਬਿਕਰਮਜੀਤ ਸਿੰਘ ਹੁੰਦਲ, ਬਿੱਕਾ ਚੀਨਿਆਂ,ਗਰਵਿੰਦਰ ਸਿੰਘ , ਸਤਨਾਮ ਸਿੰਘ ਆਦਿ ਮੋਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply