Tuesday, June 17, 2025
Breaking News

ਸੈਂਕੜੇ ਬੀਬੀਆਂ, ਕਿਸਾਨਾਂ ਤੇ ਮਜਦੂਰਾਂ ਵੱਲੋਂ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਦੇ ਦਫਤਰ ਅੱਗੇ ਧਰਨਾ

34 ਕਿਸਾਨਾਂ ਤੇ ਬੀਬੀਆਂ ਦੀ ਰਿਹਾਈ ਦੀ ਮੰਗ ਕੀਤੀ

PPN0212201418

ਰਈਆ, 2 ਦਸੰਬਰ (ਬਲਵਿੰਦਰ ਸਿੰਘ ਸੰਧੂ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਤਹਿਸੀਲ ਬਾਬਾ ਬਕਾਲਾ ਸਾਹਿਬ ਦੀਆਂ ਸੈਕੜੇ ਕਿਸਾਨ ਬੀਬੀਆਂ ਅਤੇ ਕਿਸਾਨਾ ਮਜਦੂਰਾਂ ਵੱਲੋ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਦੇ ਦਫਤਰ ਅੱਗੇ ਵਿਸ਼ਾਲ ਰੋ ਧਰਨਾ ਦਿੱਤਾ ਗਿਆ।ਧਰਨੇ ਤੋ ਪਹਿਲਾ ਕਸਬੇ ਵਿੱਚ ਰੋਸ਼ ਮਾਰਚ ਵੀ ਕੀਤਾ ਗਿਆ ਕਿ ਬਾਦਲ ਸਰਕਾਰ ਦੀਆਂ ਭ੍ਰਿਸ਼ਟ ਤੇ ਲੋਕ ਵਿਰੋਧੀ ਨੀਤੀਆਂ ਤੋ ਦੁਖੀ ਹੋਏ ਲੋਕਾਂ ਨੇ ਇਸ ਮੌਕੇ ਜੋਰਦਾਰ ਨਾਹਰੇਬਾਜੀ ਕੀਤੀ ਅਤੇ ਹੱਕੀ ਮੰਗਾਂ ਦੇ ਸਬੰਧੀ ਮੰਗ ਪੱਤਰ ਐਮ.ਡੀ.ਐਮ ਰਾਹੀ ਪੰਜਾਬ ਸਰਕਾਰ ਨੂੰ ਭੇਜਿਆ। ਵਿਸ਼ਾਲ ਰੋਸ਼ ਧਰਨੇ ਨੂੰ ਸੰਬੋਧ ਕਰਦਿਆਂ ਸੂਬਾ ਪ੍ਰੈਸ ਸਕੱਤਰ ਸਰਵਣ ਸਿੰਘ ਪੰਧੇਰ ਸੂਬਾ ਕਮੇਟੀ ਮੈਬਰ ਸਤਨਾਮ ਸਿੰਘ ਜੌਹਲ, ਬੀਬੀ ਜਗੀਰ ਕੋਰ ਕਲੇਰ ਘੁਮਾਣ, ਬੀਬੀ ਕਸਮੀਰ ਕੌਰ ਚੀਮਾ ਬਾਠ ਨੇ ਕਿਹਾ ਕਿ ਬਾਦਲ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਪੱਬਾ ਭਾਰ ਹੋਈ ਪਈ ਹੈ।
ਰੈਗੂਲੇਟਰੀ ਕਮਿਸ਼ਨ ਧਾਰਾ 21.2 ਬੀ.ਸੀ ਧਾਰਾ ਨੂੰ ਪੈਰਾਂ ਹੇਠ ਮਧੋਲ ਕੇ ਖਪਤਕਾਰਾਂ ਦੇ ਘਰਾਂ ਵਿੱਚੋ ਪਿੰਡਾਂ ਨੂੰ ਪੁਿਲਸ ਛਾਉਣੀ ਵਿੱਚ ਤਬਦੀਲ ਕਰਕੇ ਜਬਰੀ ਮੀਟਰ ਬਾਹਰ ਕੱਢੇ ਜਾ ਰਹੇ ਹਨ, ਜੋ ਕਿ ਲੋਕਾਂ ਦੇ ਕਾਨੂੰਨੀ ਹੱਕਾ ਤੇ ਡਾਕਾ ਹੈ। ਪਿੰਡ ਪੰਡੋਰੀ ਰਣ ਸਿੰਘ ਵਿਖੇ ਇਸ ਜਬਰ ਦਾ ਸਾਂਤਮਈ ਵਿਰੋਧ ਕਰ ਰਹੇ 34 ਕਿਸਾਨ ਅਤੇ ਬੀਬੀਆਂ ਨੂੰ ਜੇਲ ਵਿੱਚ ਭੇਜ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਬਰੀ ਮੀਟਰ ਬਾਹਰ ਕੱਢਣੇ ਬੰਦ ਕੀਤਾ ਜਾਣ ਅਤੇ 34 ਕਿਸਾਨ ਬੀਬੀਆਂ ਨੂੰ ਝੂਠਾ ਪਰਚਾ ਰੱਦ ਕਰਕੇ ਤੁਰੰਤ ਰਿਹਾ ਕੀਤਾ ਜਾਵੇ ਅਤੇ ਬਾਬਾ ਬਕਾਲਾ ਦੇ ਪੀੜਤ ਦੁਕਾਨਦਾਰਾਂ ਨੂੰ ਸਮਝੋਤੇ ਮੁਤਾਬਿਕ ਤੁਰੰਤ ਦੁਕਾਨਾਂ ਬਣਾ ਕੇ ਦਿੱਤੀਆਂ ਜਾਣ।ਪੰਜਾਬ ਭਰ ਵਿੱਚ ਬਾਦਲ ਸਰਕਾਰ ਦੀ ਸਰਪਰਸਤੀ ਹੇਠ ਫੈਲਿਆਂ ਨਸ਼ਿਆਂ ਦਾ ਕਾਰੋਬਾਰ ਬੰਦ ਕਰਨ ਲਈ ਮੰਤਰੀਆਂ ਵਿਧਾਇਕਾ ਅਤੇ ਅਫਸਰਾਂ ਖਿਲਾਫ ਹਾਈਕੋਰਟ ਦੇ ਸਿਟਿੰਗ ਜੱਜ ਪਾਸੋ ਇਨਕੁਆਰੀ ਕਰਵਾ ਕੇ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਪੰਜਾਬ ਦੇ 80 ਪ੍ਰਤੀਸ਼ਤ ਨੌਜਵਾਨਾਂ ਦੀ ਹੋ ਰਹੀ ਬਰਬਾਦੀ ਨੂੰ ਰੋਕਿਆ ਜਾ ਸਕੇ।ਪੰਜਾਬ ਭਰ ਵਿੱਚ ਫੈਲਿਆ ਭ੍ਰਿੱਸ਼ਟਾਚਾਰ ਬੰਦ ਕੀਤਾ ਜਾਵੇ । ਬੀਬੀਆਂ ਤੇ ਹੋ ਰਿਹਾ ਸਮਾਜਿਕ ਜਬਰ ਰੋਕਿਆ ਜਾਵੇ।ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਪਿਛਲਾ ਕਰਜਾ ਖਤਮ ਕੀਤਾ ਜਾਵੇ।ਫਸਲਾਂ ਦੇ ਭਾਅ ਵਿੱਚ 50 ਪ੍ਰਤੀਸ਼ਤ ਮੁਨਾਫਾ ਜੋੜ ਕੇ ਹੀ ਦਿੱਤੇ ਜਾਣ ਅਤੇ ਗਰੀਬਾਂ ਨੂੰ ਫ੍ਰੀ ਅਨਾਜ ਦਿੱਤਾ ਜਾਵੇ।65 ਸਾਲ ਤੋ ਵੱਧ ਉਮਰ ਦੇ ਕਿਸਾਨਾਂ ਮਜਦੂਰਾਂ ਦੀ 5000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਲਗਾਈ ਜਾਵੇ।
ਇਸ ਮੌਕੇ ਸਤਨਾਮ ਸਿੰਘ ਸਠਿਆਲਾ, ਕਰਮ ਸਿੰਘ ਬੱਲ ਸਰਾਂ, ਅਮਰੀਕ ਸਿੰਘ ਭੋਏਵਾਲ, ਹਰਵਿੰਦਰ ਸਿੰਘ ਭਲਾਈਪੁਰ, ਰਘਬੀਰ ਕੌਰ ਸੇਰੋ ਘੋਗੇ, ਪਰਮਿੰਦਰ ਕੌਰ ਜੌਹਲ, ਰਵਿੰਦਰ ਕੌਰ ਲੱਖੂਵਾਲ, ਮਨਜੀਤ ਕੌਰ ਬਾਬਾ ਬਕਾਲਾ , ਤੇਜ ਕੌਰ ਚੀਮਾ ਬਾਠ, ਸ਼ਰਨਜੀਤ ਕੌਰ ਬੇਦਾਦਪੁਰ, ਹਰਮਨਜੀਤ ਕੌਰ ਬੇਦਾਦਪੁਰ, ਬਲਜੀਤ ਕੌਰ ਲੋਹਗੜ੍ਹ, ਰਣਜੀਤ ਕੌਰ ਦੜੇਵਾਲੀ, ਰਘਬੀਰ ਕੌਰ, ਬਲਵਿੰਦਰ ਕੌਰ ਸਠਿਆਲਾ, ਸਵਿੰਦਰ ਕੌਰ ਅਤੇ ਅਮਰ ਕੌਰ ਭੋਏਵਾਲ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply