ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਤਿੰਦਰ ਸਿੰਘ ਗਿੱਲ ਨੇ 20 ਜੁਲਾਈ 2022 ਨੂੰ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਦਾ ਅਹੁੱਦਾ ਸੰਭਾਲ ਲਿਆ ਹੈ।ਨਵ-ਨਿਯੁੱਕਤ ਮੁੱਖ ਖੇਤੀਬਾੜੀ ਅਫਸਰ ਵਲੋਂ ਅਹੁੱਦਾ ਸੰਭਾਲਦਿਆਂ ਹੀ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਬੀਜ਼, ਖਾਦ, ਦਵਾਈਆਂ, ਫਸਲਾਂ ਦੀ ਬਿਜ਼ਾਈ ਲਈ ਉਤਮ ਕੁਆਲਟੀ ਦੇ ਬੀਜ਼ ਸਮੇਂ ਸਿਰ ਮੁਹੱਈਆ ਕਰਵਾਏ ਜਾਣਗੇ ਅਤੇ ਕਿਸੇ ਵੀ ਕਿਸਮ ਦੀ ਗੈਰਮਿਆਰੀ ਜਾਂ ਨਕਲੀ ਖੇਤੀ ਇੰਨਪੁਟ ਦੀ ਵਿਕਰੀ ਨਹੀ ਹੋਣ ਦਿੱਤੀ ਜਾਵੇਗਾ।ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਖੇਤੀ ਮਾਹਿਰਾਂ ਨੂੰ ਹਦਾਇਤਾਂ ਕੀਤੀਆਂ ਕਿ ਹਰੇਕ ਕਿਸਾਨ ਨੂੰ ਨਵੀਨਤਮ ਖੇਤੀ ਤਕਨੀਕਾਂ, ਖੇਤੀ ਜਹਿਰਾਂ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਕਿਸਾਨਾਂ ਨਾਲ ਸਿੱਧਾ ਤਾਲਮੇਲ ਕੀਤਾ ਜਾਵੇ ਅਤੇ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਜਾਗਰੂਕ ਕੀਤਾ ਜਾਵੇ।ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਨ ਲਈ ਨਜ਼ਦੀਕੀ ਖੇਤੀਬਾੜੀ ਦਫਤਰਾਂ ਵਿੱਚ ਸੰਪਰਕ ਕਰਨ ਅਤੇ ਖਾਦ/ਬੀਜ਼/ਦਵਾਈ ਦੀ ਖਰੀਦ ਕਰਨ ਸਮੇਂ ਡੀਲਰ ਪਾਸੋਂ ਖਰੀਦ ਦਾ ਪੱਕਾ ਬਿੱਲ ਜਰੂਰ ਲੈਣ।ਉਨਾਂ ਕਿਹਾ ਕਿ ਕੁਆਲਟੀ ਕੰਟਰੋਲ ਤਹਿਤ ਇੱਕ ਉਡਣ ਦਸਤੇ ਦਾ ਗਠਨ ਕੀਤਾ ਗਿਆ ਹੈ, ਜੋ ਅਣਅਧਿਕਾਰਤ ਖਾਦ/ਬੀਜ਼/ਦਵਾਈਆਂ ਦੀ ਜਿਲ੍ਹੇ ਅੰਦਰ ਵਿਕਰੀ ਨਹੀ ਹੋਣ ਦੇਵੇਗਾ।
ਇਸ ਮੌਕੇ ਗੁਰਦਿਆਲ ਸਿੰਘ ਬੱਲ, ਦਲਬੀਰ ਸਿੰਘ ਛੀਨਾ, ਕਸ਼ਮੀਰ ਸਿੰਘ ਬੱਲ (ਸਾਰੇ ਰਿਟਾ. ਮੁੱਖ ਖੇਤੀਬਾੜੀ ਅਫਸਰ), ਨਿਰੰਕਾਰ ਸਿੰਘ ਰਿਟਾ ਜੇ.ਡੀ.ਏ, ਖੇਤੀਬਾੜੀ ਅਫਸਰ ਕੁਲਦੀਪ ਸਿੰਘ ਮੱਤੇਵਾਲ, ਸੁਖਰਾਜਬੀਰ ਸਿੰਘ ਗਿੱਲ, ਤਜਿੰਦਰ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਸਿੰਘ, ਏ.ਸੀ.ਡੀ.ਓ ਸਤਵਿੰਦਰ ਸਿੰਘ, ਮਨਿੰਦਰ ਸਿੰਘ, ਏ.ਡੀ.ਓ ਪਰਜੀਤ ਸਿੰਘ ਔਲਖ, ਰਸ਼ਪਾਲ ਸਿੰਘ, ਹਰਮਨਦੀਪ ਸਿੰਘ, ਸੁਖਬੀਰ ਸਿੰਘ ਸੰਧੂ, ਗਗਨਦੀਪ ਕੌਰ, ਗੁਰਜੋਤ ਸਿੰਘ ਗਿੱਲ ਏ.ਈ.ਓ ਸਿਮਰਨਜੀਤ ਸਿੰਘ, ਜਸਦੀਪ ਸਿੰਘ, ਤੇਜਿੰਦਰ ਸਿੰਘ ਵਾਹਲਾ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …