Sunday, December 22, 2024

ਜਿਲ੍ਹਾ ਪ੍ਰਸਾਸ਼ਨ ਵਲੋਂ ਸੋਸ਼ਲ ਇੰਪੈਕਟ ਵਿਸ਼ੇ ‘ਤੇ ਇੰਟਰਨਸ਼ਿਪ ਦੀ ਸ਼ੁਰੂਆਤ

ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਜਿਲ੍ਹੇ ਵਿੱਚ ਵੱਖ-ਵੱਖ ਸਮਾਜਿਕ ਮੁੱਦਿਆਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਮਾਜਿਕ ਗਤੀਵਿਧੀਆਂ ਵਿੱਚ ਨਾਲ ਲੈਣ ਲਈ ਕਾਲਜਾਂ ਤੇ ਯੂਨੀਵਿਰਸਿਟੀਆਂ ਦੇ ਬੱਚਿਆਂ ਦਾ ਸਹਿਯੋਗ ਲੈਣ ਦੀ ਪਹਿਲ ਕੀਤੀ ਗਈ ਹੈ।ਇਸ ਤਹਿਤ ਉਨਾਂ ਨੇ ‘ਸੋਸ਼ਲ ਇੰਪੈਕਟ ਇਟਰਨਿਸ਼ਪ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।ਇਹ ਵਿਦਿਆਰਥੀ ਜਲ ਜੀਵਨ ਮਿਸ਼ਨ, ਕੈਚ ਦਾ ਰੇਨ ਅਤੇ ਹੋਰ ਸਮਾਜਿਕ ਸਰੋਕਾਰਾਂ ਵਾਲੇ ਵਿਸ਼ਿਆਂ ਉਤੇ ਪ੍ਰਸ਼ਾਸਨ ਦਾ ਸਾਥ ਦੇਣਗੇ।ਉਕਤ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਜਿੱਥੇ ਬੱਚਿਆਂ ਨੂੰ ਸਮਾਜ ਸੇਵਾ ਦਾ ਨਵਾਂ ਤਜ਼ਰਬਾ ਮਿਲੇਗਾ, ਉਥੇ ਜਿਲ੍ਹਾ ਪ੍ਰਸ਼ਾਸਨ ਨੂੰ ਵਧੀਆ ਟੀਮ ਮਿਲੇਗੀ।ਉਕਤ ਵਿਦਿਆਰਥੀ ਕਾਨੂੰਨ, ਕੰਪਿਊਟਰ ਸਾਇੰਸ, ਕੰਪਿਊਟਰ ਐਪਲੀਕੇਸ਼ਨ, ਆਈ ਟੀ, ਕਮਰਸ, ਮੈਨਜਮੈਂਟ ਆਦਿ ਵਿਸ਼ਿਆਂ ਵਿੱਚ ਗਰੈਜ਼ੂਏਟ ਜਾਂ ਗਰੈਜੂਏਸ਼ਨ ਦੇ ਆਖਰੀ ਸਾਲਾਂ ਵਿੱਚ ਪੜਾਈ ਕਰਦੇ ਹੋਣੇ ਜ਼ਰੂਰੀ ਹਨ।ਆਦਰਸ਼ ਤ੍ਰਿਵੇਦੀ ਨੇ ਦੱਸਿਆ ਕਿ ਇਸ ਸਬੰਧੀ ਗੂਗਲ ਫਾਰਮ,www.amritsar.nic.in ‘ਤੇ ਜਾ ਕੇ 31 ਜੁਲਾਈ ਤੱਕ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ।ਇਸ ਮਿਸ਼ਨ ਵਿੱਚ ਕੰਮ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਜਿਥੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਸੁਚੱਜੀ ਅਗਵਾਈ ਵਿਚ ਕੰਮ ਕਰਨ ਦਾ ਮੌਕਾ ਮਿਲੇਗਾ, ਉਥੇ ਡਿਪਟੀ ਕਮਿਸ਼ਨਰ ਦੁਆਰਾ ਸਰਟੀਫਿਕੇਟ ਨਾਲ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …