Tuesday, August 25, 2026

ਕਿਸਾਨਾਂ, ਮਜ਼ਦੂਰਾਂ ਬੀਬੀਆਂ ਵਲੋਂ ਕਾਲੇ ਚੋਲੇ ਪਾ ਕੇੇ ਕਾਲੇ ਝੰਡਿਆਂ ਨਾਲ ਰੋਸ ਮਾਰਚ

ਪੰਜਾਬ ਦਾ ਪਾਣੀ ਕਾਰਪੋਰੇਟ ਹਵਾਲੇ ਕਰਨ ਖਿਲਾਫ ਲੱਗਾ ਮੋਰਚਾ ਤੀਸਰੇ ਦਿਨ ਜਾਰੀ

ਅੰਮ੍ਰਿਤਸਰ, 23 ਜੁਲਾਈ (ਜਹਦੀਪ ਸਿੰਘ ਸੱਗੂ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਪੰਜਾਬ ਪੱਧਰ ‘ਤੇ ਪਾਣੀਆਂ ਨੂੰ ਲੈ ਕੇ ਅੰਮ੍ਰਿਤਸਰ ਸਮੇਤ 11 ਥਾਵਾਂ ਤੇ ਚੱਲ ਰਹੇ ਸੰਘਰਸ਼ ਦੌਰਾਨ ਭਾਰੀ ਬਰਸਾਤ ਤੇ ਮੱਖੀ-ਮੱਛਰ ਦੇ ਬਾਵਜ਼ੂਦ ਸੰਘਰਸ਼ੀ ਕਿਸਾਨਾਂ ਦੇ ਹੌਸਲੇ ਬੁਲੰਦ ਦਿਖਾਈ ਦਿੱਤੇ।ਧਰਨੇ ਦੇ ਤੀਸਰੇ ਦਿਨ ਅੱ ਇਲਾਕੇ ਦੇ ਨਿਵਾਸੀਆਂ ਵਲੋਂ ਲੰਗਰ, ਚਾਹ ਅਤੇ ਪਾਣੀ ਆਦਿ ਦੀ ਸੇਵਾ ਨਿਭਾਈ ਜਾ ਰਹੀ ਹੈ।
                 ਅੱਜ ਜਥੇਬੰਦੀ ਵਲੋਂ ਕਾਲੇ ਚੋਲੇ ਪਾ ਕੇ ਅਤੇ ਕਾਲੇ ਝੰਡੇ ਫੜ੍ਹ ਕੇ ਧਰਨਾ ਸਟੇਜ ਤੋਂ ਸ਼ੁਰੂ ਕਰਕੇ ਵਰਲਡ ਬੈਂਕ ਦੀ ਨੀਤੀ ਤਹਿਤ ਲਾਰਸਨ ਐਂਡ ਟਰਬੋ ਲਿਮ. ਵਲੋਂ ਲਗਾਏ ਜਾ ਰਹੇ ਨਹਿਰੀ ਪਾਣੀ ਸਾਫ ਕਰਕੇ ਪੀਣਯੋਗ ਬਣਾਉਣ ਦੇ ਪ੍ਰੋਜੈਕਟ ਤੱਕ, ਕਾਰਪੋਰੇਟ ਤੇ ਸਰਕਾਰਾਂ ਖਿਲਾਫ ਰੋਸ ਮਾਰਚ ਕੀਤਾ ਗਿਆ ਅਤੇ ਪ੍ਰੋਜੈਕਟ ਦੇ ਸਾਹਮਣੇ ਜ਼ੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਨੇ ਆਪਣੇ ਸੰਬੋਧਂ ‘ਚ ਕਿਹਾ ਕਿ ਕਿਹਾ ਕਿ ਸੰਸਾਰ ਬੈਂਕ ਵਲੋਂ 2005 ਚ ਜੋ ਫੈਸਲਾ ਵਿਸ਼ਵ ਪੱਧਰ ‘ਤੇ ਕੀਤਾ ਗਿਆ ਕਿ ਪਾਣੀ ਇੱਕ ਵਸਤੂ ਹੈ ਜਿਸ ‘ਤੇ ਕਬਜ਼ਾ ਵੀ ਕੀਤਾ ਜਾ ਸਕਦਾ ਤੇ ਵੇਚਿਆ ਵੀ ਜਾ ਸਕਦਾ ਹੈ।ਭਾਰਤ ਸਰਕਾਰ ਦੁਆਰਾ 2012 ਵਿਚ ਇਸ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਅੱਜ ਮੋਦੀ ਤੇ ਪੰਜਾਬ ਸਰਕਾਰ ਵਲੋਂ ਸੰਸਾਰ ਬੈਂਕ ਦੀ ਨੀਤੀ ਤਹਿਤ ਪੰਜਾਬ ਦੇ ਪਾਣੀਆਂ ਨੂੰ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਹੈ।
                ਆਗੂਆਂ ਨੇ ਮੰਗ ਕੀਤੀ ਕਿ ਧਰਤੀ ਹੇਠ ਖਤਰਨਾਕ ਕੈਮੀਕਲ ਵਾਲਾ ਪਾਣੀ ਪਾਉਣ ਵਾਲੀਆਂ ਫੈਕਟਰੀਆਂ ‘ਤੇ ਮਿਸਾਲੀ ਕਾਰਵਾੲ ਕੀਤੀ ਜਾਵੇ।ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ, ਗੁਰਲਾਲ ਸਿੰਘ ਮਾਨ ਅਤੇ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਇਸ 5 ਦਿਨਾਂ ਸੰਕੇਤਕ ਧਰਨੇ ਤੋਂ ਬਾਅਦ ਜਥੇਬੰਦੀ ਪਾਣੀਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿਚ ਹੋਰ ਵੱਡੇ ਪ੍ਰੋਗਰਾਮ ਬਣਾਉਣ ਤੇ ਵਿਚਾਰ ਕਰੇਗੀ .
                       ਇਸ ਮੌਕੇ ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਕੁਲਬੀਰ ਸਿੰਘ ਲੋਪੋਕੇ, ਗੁਰਲਾਲ ਸਿੰਘ ਕੱਕੜ, ਜਸਮੀਤ ਸਿੰਘ ਰਾਣੀਆਂ, ਸਾਹਬ ਸਿੰਘ ਕੱਕੜ, ਕੁਲਵੰਤ ਸਿੰਘ ਕੱਕੜ, ਕੁਲਜੀਤ ਸਿੰਘ ਘਣੁਪੁਰ ਕਾਲੇ, ਨਰਿੰਦਰ ਸਿੰਘ ਭਿੱਟੇਵਿਡ, ਕਸ਼ਮੀਰ ਸਿੰਘ ਕੋਹਾਲੀ, ਮਨਰਾਜ ਸਿੰਘ ਮਨੀ ਵੱਲ੍ਹਾ, ਰਵਿੰਦਰ ਸਿੰਘ ਵੱਲ੍ਹਾ, ਮੰਗਜੀਤ ਸਿੰਘ ਸਿੱਧਵਾਂ, ਬੀਬੀ ਮਨਜੀਤ ਕੌਰ ਵੱਲ੍ਹਾ ਆਦਿ ਆਗੂ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …