Tuesday, July 23, 2024

ਆਗਮਨ ਪੁਰਬ ਨੂੰ ਸਮਰਪਿਤ ਮੁਕਾਬਲਿਆਂ ‘ਚ ਰਹੀ ਸਰਕਾਰੀ ਹਾਈ ਸਕੂਲ ਮੰਗਵਾਲ ਦੀ ਚੜ੍ਹਤ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਲਿਖਤੀ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਸਥਾਨਿਕ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਸਰਬ ਸਾਂਝੀ ਸੇਵਾ ਸੁਸਾਇਟੀ ਵਲੋਂ ਸਿੱਖ ਵਾਰ ਮੈਮੋਰੀਅਲ ਰਿਲੀਜੀਅਸ ਐੰਡ ਐਜੂਕੇਸ਼ਨਲ ਸੁਸਾਇਟੀ ਘੱਲ ਖੁੁਰਦ (ਫਿਰੋਜ਼ਪੁਰ) ਦੇ ਸਹਿਯੋਗ ਨਾਲ ਕਰਵਾਏ ਗਏ।ਭਾਈ ਜੈਵਿੰਦਰ ਸਿੰਘ, ਰਣਜੀਤ ਸਿੰਘ ਬੱਬੀ ਪ੍ਧਾਨ ਸੁਸਾਇਟੀ, ਮਨਪ੍ਰੀਤ ਸਿੰਘ ਗੋਲਡੀ, ਸੁਰਿੰਦਰ ਪਾਲ ਸਿੰਘ ਸਿਦਕੀ, ਜਤਿੰਦਰਪਾਲ ਸਿੰਘ ਹੈਪੀ, ਬਲਜਿੰਦਰ ਸਿੰਘ ਨਿੱਪੀ ਦੀ ਦੇਖ-ਰੇਖ ਗੁਰੂ ਸਾਹਿਬ ਦੇ ਜੀਵਨ ਸਬੰਧੀ ਪ੍ਰਿੰਸੀਪਲ ਸਤਵੀਰ ਸਿੰਘ ਰਚਿਤ ਪੁਸਤਕ “ਅਸ਼ਠਮ ਬਲਬੀਰਾ” ਤੇ ਆਧਾਰਿਤ ਲਿਖਤੀ ਪ੍ਸ਼ੋਨਤਰੀ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਸ਼ਹਿਰ ਤੇ ਪੇਂਡੂ ਸਕੂਲਾਂ ਦੇ ਵਿਦਿਆਰਥੀਆਂ ਨੇ ਉੁਤਸ਼ਾਹ ਨਾਲ ਭਾਗ ਲਿਆ।ਇਹ ਪੁਸਤਕ ਹਰਪਾਲ ਸਿੰਘ ਅਮਰੀਕਾ ਦੇ ਵਿਸੇਸ਼ ਸਹਿਯੋਗ ਨਾਲ ਵੱਡੀ ਗਿਣਤੀ ਵਿੱਚ ਫਰੀ ਵੰਡੀ ਗਈ।ਤੀਸਰੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਦੇ ਕਰਵਾਏ ਇਹਨਾਂ ਮੁਕਾਬਲਿਆਂ ਲਈ ਸਤਿੰਦਰਪਾਲ ਸਿੰਘ, ਰਣਜੀਤ ਕੌਰ (ਸੰਗਰੂਰ) ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਵਰਿੰਦਰ ਸਿੰਘ, ਪਰਵਿੰਦਰ ਸਿੰਘ (ਠੀਕਰੀਵਾਲਾ) ਅਤੇ ਰਮਿੰਦਰ ਪਾਲ ਸਿੰਘ ਸਹੌਰ (ਬਰਨਾਲਾ) ਨੇ ਜੱਜ ਸਾਹਿਬਾਨ ਦੀ ਸੇਵਾ ਨਿਭਾਈ।ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸਟੇਜ਼ ਸੰਚਾਲਨ ਅਧੀਨ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਇਨਾਮ ਦੇਣ ਦੀ ਰਸਮ ਭਾਈ ਜੈਵਿੰਦਰ ਸਿੰਘ, ਗਿਆਨੀ ਗੁਰਮੀਤ ਸਿੰਘ ਖੋਸਿਆਂ ਵਾਲੇ, ਰਣਜੀਤ ਸਿੰਘ ਬੱਬੀ, ਗੁਰਮੀਤ ਸਿੰਘ ਬਿੱਟੂ ਪ੍ਰਧਾਨ ਗੁਰਦੁਆਰਾ ਸਾਹਿਬ, ਮਨਪ੍ਰੀਤ ਸਿੰਘ ਗੋਲਡੀ, ਸਰਬਜੀਤ ਸਿੰਘ ਰੇਖੀ, ਵਰਿੰਦਰ ਜੀਤ ਸਿੰਘ ਬਜਾਜ, ਗੁਰਮੀਤ ਸਿੰਘ ਕਾਲੜਾ, ਜਗਤਾਰ ਸਿੰਘ ਹੈਡਮਾਸਟਰ ਮੰਗਵਾਲ ਸਕੂਲ ਅਤੇ ਜੱਜਾਂ ਨੇ ਨਿਭਾਈ।ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਦੀ ਚੜ੍ਹਤ ਰਹੀ।
                ਸਮੁੱਚੇ ਤੌਰ ‘ਤੇ ਨਤੀਜਿਆਂ ਅਨੁਸਾਰ ਗੁਰਪ੍ਰੀਤ ਕੌਰ ਲਾਅ ਫਾਉਂਡੇਸ਼ਨ ਪਬਲਿਕ ਸਕੂੂਲ ਸੰਗਰੂਰ, ਜਸਦੀਪ ਕੌਰ ਸਰਕਾਰੀ ਹਾਈ ਸਕੂਲ ਮੰਗਵਾਲ ਅਤੇ ਨਵਦੀਪ ਕੌਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਨੇ ਕ੍ਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਜਦੋਂ ਕਿ ਖੁਸ਼ਪ੍ਰੀਤ ਕੌਰ ਸ.ਹ ਸਕੂਲ ਮੰਗਵਾਲ ਅਤੇ ਰਿਤੀਕਾ ਅਗਰਵਾਲ ਕੈੰਬਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤੇ।ਭਾਸ਼ਣ ਮੁਕਾਬਲਿਆਂ ਵਿੱਚ ਸਿਮਰਨਪ੍ਰੀਤ ਕੌਰ, ਜਸਦੀਪ ਕੌਰ, ਗੁਰਪੀ੍ਤ ਕੌਰ (ਮੰਗਵਾਲ ਸਕੂਲ) ਦੇ ਨਾਲ ਗੁਰਪੁਨੀਤ ਕੌਰ ਲਾਅ ਫਾਉਂਡੇਸ਼਼ਨ ਪਬਲਿਕ ਸਕੂਲ ਸੰਗਰੂਰ ਨੇ ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ (ਮੰਗਵਾਲ ਸਕੂਲ) ਨੇ ਦੂਸਰਾ ਸਥਾਨ, ਅਵਨੀਤ ਕੌਰ ਕੈੰਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਤੀਸਰਾ ਸਥਾਨ ਹਾਸਲ ਕੀਤਾ।ਸ਼ਿਵ ਆਰੀਆ ਚੇਅਰਮੈਨ ਕੈੰਬਰਿਜ਼ ਇੰਟਰਨੈਸ਼ਨਲ ਸਕੂਲ ਨੇ ਪ੍ਰਬੰਧਕਾਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
                   ਇਹਨਾਂ ਮੁਕਾਬਲਿਆਂ ਲਈ ਅਰਵਿੰਦਰ ਪਾਲ ਸਿੰਘ ਪਿੰਕੀ, ਡਾ. ਅਮਰਿੰਦਰ ਸਿੰਘ, ਗੁਰਪਾਲ ਸਿੰਘ, ਰਾਜ ਕੁਮਾਰ ਰਾਜੂ, ਗਿਰਧਰ ਗੋਪਾਲ, ਗੁਰਮੀਤ ਕੌਰ ਦਾ ਵਿਸੇਸ਼ ਸਹਿਯੋਗ ਰਿਹਾ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …