
ਅਵਤਾਰ ਸਿੰਘ ਕੈਂਥ
ਬਠਿੰਡਾ
ਪੰਜਾਬ ਦੇ ਪਿੰਡਾਂ ਵਿੱਚ ਸਰਦੀ ਦਾ ਮੌਸ਼ਮ ਸ਼ੁਰੂ ਹੁੰਦਿਆਂ ਹੀ ਦੇਸ਼ੀ ਗੀਜ਼ਰ ਜਿਸ ਨੂੰ ਪਾਥੀ ਗੀਜ਼ਰ ਵੀਂ ਕਹਿੰਦੇ ਹਨ, ਕਾਫ਼ੀ ਹਰਮਨ ਪਿਆਰਾ ਹੋਣ ਲੱਗਾ ਹੈ।ਇਹ ਦੇਸ਼ੀ ਜੁਗਾੜ ਕਰਕੇ ਬਣਾਏ ਗੀਜ਼ਰ ਪਿੰਡਾਂ ਵਿੱਚ ਜ਼ਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ।ਇਨ੍ਹਾਂ ਦੇਸ਼ੀ ਗੀਜ਼ਰਾਂ ਨੂੰ ਬਣਾਉਣ ਵਾਲੇ ਪਿੰਡ ਰਾਏ ਕੇ ਕਲਾਂ ਦੇ ਮਿਸਤਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾਂ ਹੀ ਤਿੰਨ ਤੋਂ ਚਾਰ ਦੇਸ਼ੀ ਗੀਜ਼ਰ ਵੇਚ ਦਿੰਦਾ ਹੈ।ਜਿੰਨ੍ਹਾਂ ਦੀ ਕੀਮਤ 1500 ਰੁਪਏ ਤੋਂ 3000 ਰੁਪਏ ਤੱਕ ਰੱਖੀ ਗਈ ਹੈ।ਪਿੰਡ ਕੋਟਗੁਰੂ ਦੀ ਵਾਸੀ ਨਸ਼ੀਬ ਕੌਰ ਨੇ ਦੱਸਿਆ ਕਿ ਇਸ ਦੇਸ਼ੀ ਗੀਜ਼ਰ ਜ਼ਰੀਏ ਪਾਣੀ ਗਰਮ ਵੀਂ ਜਲਦੀ ਹੋ ਜਾਂਦਾ ਹੈ ਤੇ ਬਾਲਣ ਦੀ ਵੀਂ ਕਾਫ਼ੀ ਜ਼ਿਆਦਾ ਬੱਚਤ ਹੋ ਜਾਂਦੀ ਹੈ, ਕਿਉਂਕਿ ਇਸ ਵਿੱਚ ਪਾਥੀਆਂ ਜਾਂ ਹੋਰ ਰਹਿੰਦ ਖੂੰਦ ਨਾਲ ਹੀ ਕੰਮ ਸਰ ਜਾਂਦਾ ਹੈ, ਦੂਜਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਪਹਿਲਾਂ ਬਿਜਲੀ ਦੇ ਮੀਟਰ ਘਰਾਂ ਵਿੱਚ ਹੋਣ ਕਰਕੇ ਲੋਕ ਜਿਆਦਾਤਾਰ ਕੁੰਡੀਆਂ ਲਾਕੇ ਹੀਟਰ ਜਾਂ ਰਾਡ ਦੀ ਵਰਤੋਂ ਕਰਕੇ ਪਾਣੀ ਗਰਮ ਕਰ ਲੈਂਦੇ ਸਨ।ਪ੍ਰੰਤੂ ਹੁਣ ਮੀਟਰ ਘਰਾਂ ਤੋਂ ਬਾਹਰ ਹੋਣ ਕਰਕੇ ਕੁੰਡੀ ਲੱਗਣੀ ਬੰਦ ਹੋ ਗਈ ਤੇ ਬਿਜਲੀ ਦੇ ਰੇਟ ਵੀਂ ਕਈ ਗੁਣਾਂ ਜ਼ਿਆਦਾ ਵਧ ਗਏ ਹਨ।
ਜੋ ਲੋਕ ਪਹਿਲਾਂ ਸਟੋਵ ਵਗੈਰਾ ਤੇ ਪਾਣੀ ਗਰਮ ਕਰ ਲਿਆ ਕਰਦੇ ਸਨ, ਉਹ ਵੀਂ ਹੁਣ ਮਿੱਟੀ ਦੇ ਤੇਲ ‘ਤੇ ਮੋਟਾ ਕੱਟ ਲੱਗਣ ਕਰਕੇ ਠੱਪ ਹੀ ਹੋ ਗਿਆ ਹੈ। ਪਿੰਡ ਕੋਟਗੁਰੂ ਵਾਸੀ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਅੱਜ ਤੋਂ ਚਾਰ ਵਰ੍ਹੇ ਪਹਿਲਾਂ ਇਹ ਦੇਸ਼ੀ ਕਿਸਮ ਦਾ ਗੀਜਰ 2500 ਰੁਪਏ ਵਿੱਚ ਖਰੀਦਿਆ ਸੀ, ਜੋ ਕਿ ਅੱਜ ਤੱਕ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ।ਜਦੋਂ ਦਾ ਇਹ ਦੇਸ਼ੀ ਗੀਜ਼ਰ ਲਿਆਂਦਾ ਹੈ, ਬਾਲਣ ਦੀ ਵੀਂ ਕਾਫ਼ੀ ਜ਼ਿਆਦਾ ਬੱਚਤ ਹੋਣ ਲੱਗ ਪਈ ਹੈ। ਸਮਾਜ ਸੇਵੀ ਜਗਦੇਵ ਸਿੰਘ ਧਾਲੀਵਾਲ ਅਨੁਸਾਰ ਉਸ ਨੇ ਵੀਂ ਦੇਸ਼ੀ ਗੀਜ਼ਰ ਨਵਾਂ ਲਿਆਂਦਾ ਹੈ, ਕਿਉਂਕਿ ਬਿਜਲੀ ਜ਼ਿਆਦਾ ਮਹਿੰਗੀ ਹੋਣ ਕਰਕੇ ਬਿਜਲੀ ਦਾ ਬਿੱਲ ਕਾਫ਼ੀ ਜ਼ਿਆਦਾ ਆਉਣ ਲੱਗ ਪਿਆ ਸੀ।ਪਿੰਡਾਂ ਵਿੱਚ ਰਹਿੰਦ -ਖੂੰਦ ਤੇ ਨਰਮੇ ਦੀਆਂ ਸਿੱਕਰੀਆਂ ਆਦਿ ਆਮ ਹੋਣ ਕਰਕੇ ਇਹ ਦੇਸ਼ੀ ਗੀਜ਼ਰ ਕਾਫ਼ੀ ਜ਼ਿਆਦਾ ਹਰਮਨ ਪਿਆਰੇ ਹੋਣ ਲੱਗੇ ਹਨ।
Punjab Post Daily Online Newspaper & Print Media