
ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀਫ਼ਅਵਤਾਰ ਸਿੰਘ ਕੈਂਥ) – ਸਥਾਨਕ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਪ੍ਰਿੰਸੀਪਲ ਮਨਿੰਦਰ ਕੌਰ ਦੀ ਦਿਸਾ-ਨਿਰਦੇਸਨਾਂ ਤੇ ਲੈਕਚਰਾਰ ਤਰਸੇਮ ਸਿੰਘ ਬੁੱਟਰ ਦੀ ਯੋਗ ਅਗਵਾਈ ‘ਚ ਅਯੋਜਤ ਇਕ ਸਾਹਿਤਕ ਪ੍ਰੋਗਰਾਮ ਦੌਰਾਨ ਸਾਹਿਤਕਾਰ ਤੇ ਸਮਾਜ ਸੇਵਕ ਗੁਰਸੇਵਕ ਬੀੜ ਵਿਦਿਆਰਥੀਆਂ ਦੇ ਰੂ ਬ ਰੂ ਹੋਏ।ਸਕੂਲ ਦੀ ਪੰਜਾਬੀ ਸਾਹਿਤ ਸਭਾ ਵੱਲੋ ਉਲੀਕੇ ਇਸ ਪ੍ਰੋਗਰਾਮ ਮੌਕੇ ਲੇਖਕ ਤੇ ਅਧਿਆਪਕ ਗੁਰਜੀਤ ਸਿੰਘ ਭੀਟੀਵਾਲ਼ਾ ਨੇ ਮੁੱਖ ਮਹਿਮਾਨ ਗੁਰਸੇਵਕ ਬੀੜ ਨੂੰ ਨਿੱਘੇ ਤੇ ਭਾਵਪੂਰਤ ਸ਼ਬਦਾਂ ਨਾਲ਼ ਜੀ ਆਇਆਂ ਕਿਹਾ।
ਵਿਦਿਆਰਥੀਆਂ ਦੇ ਸਨਮੁੱਖ ਹੁੰਦੇ ਹੋਏ ਬੀੜ ਨੇ ਆਪਣੇ ਜੀਵਨ, ਰਚਨਾ ਤੇ ਰਚਨਾ-ਕਲਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਉਹਨਾਂ ਨੇ ਆਪਣੀਆਂ ਪ੍ਰਕਾਸ਼ਿਤ ਕਾਵਿ-ਪੁਸਤਕਾਂ ਵਿੱਚੋਂ ਕੁਝ ਚੋਣਵੀਆਂ ਰਚਨਾਵਾਂ ਤਰੰਨਮ ਵਿੱਚ ਪੇਸ਼ ਕੀਤੀਆਂ।ਉਹਨਾਂ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਭਿੰਨ-ਭਿੰਨ ਪ੍ਰਸ਼ਨਾਂ ਦਾ ਤਸੱਲੀਬਖਸ਼ ਤਰੀਕੇ ਨਾਲ਼ ਉੱਤਰ ਦਿੱਤਾ।ਮਹਿਮਾਨ ਸ਼ਾਇਰ ਨੇ ਆਪ ਸਿਰਜੀਆਂ ਪੁਸਤਕਾਂ ਦਾ ਇਕ ਸੈੱਟ ਸਕੂਲ ਦੀ ਲਾਇਬਰੇਰੀ ਵਾਸਤੇ ਭੇਂਟ ਕੀਤਾ ਅਤੇ ਸਾਰੇ ਵਿਦਿਆਰਥੀਆਂ ਨੂੰ ਸਾਹਿਤਕ ਤੇ ਮਿਆਰੀ ਕਿਤਾਬਾਂ ਪੜ੍ਹਨ ਦੀ ਅਪੀਲ ਵੀ ਕੀਤੀ।ਸਮਾਗਮ ਦੇ ਆਖਰ ਵਿੱਚ ਸ਼੍ਰੀ ਬੀੜ ਦਾ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ।ਮੰਚ ਦਾ ਸੰਚਾਲਨ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਕੀਤਾ।ਇਸ ਮੌਕੇ ਗੁਰਨੈਬ ਸਿੰਘ ਸਰਾਂ, ਲੈਕਚਰਾਰ ਪਰਗਟ ਸਿੰਘ ,ਲੈਕਚਰਾਰ ਪਰਮਜੀਤ ਕੌਰ, ਲੈਕਚਰਾਰ ਰਕਸ਼ਾ ਰਾਣੀ, ਮੈਡਮ ਅਮ੍ਰਿਤਪਾਲ ਕੌਰ, ਮੈਡਮ ਪ੍ਰਿਅੰਕਾ ਅਗਰਵਾਲ, ਲੈਕਚਰਾਰ ਸੁਰਿੰਦਰਪਾਲ ਕੌਰ, ਡਿੰਪਲ ਰਾਣੀ ਅਤੇ ਗੁਰਜੀਤ ਸਿੰਘ ਭੀਟੀਵਾਲ਼ਾ ਆਦਿ ਹਾਜ਼ਰ ਸਨ ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media