
ਬਠਿੰਡਾ, 3 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਬਾਬਾ ਫ਼ਰੀਦ ਸੀ. ਸੈ. ਸਕੂਲ ਵਿਖੇ ਏਡਜ਼ ਜਾਗਰੂਕਤਾ ਦਿਵਸ ਮੌਕੇ 10+1 ਅਤੇ 10+2 ਕਲਾਸ ਦੇ ਮੈਡੀਕਲ ਵਿਸ਼ੇ ਦੇ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ਤੇ ਖ਼ੂਨ ਜਾਂਚ ਤੇ ਖ਼ੂਨ-ਦਬਾਅ ਚੈਕਅੱਪ ਸੰਬੰਧੀ ਕੈਂਪ ਲਗਾਇਆ ਗਿਆ।ਇਸ ਕੈਂਪ ਦੇ ਉਦਘਾਟਨ ਦੀ ਰਸਮ ਕੈਂਪ ਦੇ ਮੁੱਖ ਮਹਿਮਾਨ ਕਰਨਲ ਨਵੀਨ ਚੰਦਰ ਦਿਵੇਦੀ, ਕਮਾਂਡਿੰਗ ਆਫਿਸਰ, 2 ਗੜਵਾਲ ਰਾਈਫਲਜ਼, ਬਠਿੰਡਾ ਕੈਂਟ ਨੇ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਅਦਾ ਕੀਤੀ।ਕੈਂਪ ਵਿੱਚ ਵਿਦਿਆਰਥੀਆਂ ਵੱਲੋਂ ਬਲੱਡ ਗਰੁੱਪ, ਬਲੱਡ ਪ੍ਰੈਸ਼ਰ, ਹੀਮੋਗਲੋਬਿਨ ਦੀ ਮਾਤਰਾ, ਸੂਗਰ, ਕਲਾਟਿੰਗ ਟਾਇਮ ਅਤੇ ਹੋਰ ਕਈ ਪ੍ਰਕਾਰ ਦੇ ਚੈਕਅੱਪ ਕੀਤੇ ਗਏ ਜਿਸ ਦਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਟਾਫ਼ ਮੈਬਰਾਂ ਤੇ ਵਿਦਿਆਰਥੀਆਂ ਨੇ ਭਰਪੂਰ ਲਾਭ ਉਠਾਇਆ।ਸਕੂਲ ਦੇ ਬਾਇਓ ਦੇ ਲੈਕਚਰਾਰ ਸ. ਦਲਜੀਤ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਗਿਆ ਇਹ ਕੈਂਪ ਕਾਫ਼ੀ ਸਫ਼ਲ ਸਿੱਧ ਹੋਇਆ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਰਿਦਰ ਕੁਮਾਰ ਬੱਸੀ, ਕਮਿਉਨਿਟੀ ਏਡਜ਼ ਐਜੂਕੇਟਰ (ਯੂ.ਐਨ ਏਡਜ਼ ਸਿਵਿਲ ਸੋਸਾਇਟੀ ਐਵਾਰਡੀ) ਵੱਲੋਂ ਏਡਜ਼ ਜਿਹੀ ਭਿਆਨਕ ਬਿਮਾਰੀ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਦਿੱਤੀ ਗਈ।ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਬਾਬਾ ਫ਼ਰੀਦ ਗਰੁੱਪ ਆਫ ਇਸਟੀਚਿਉਸ਼ਨਜ਼ ਦੇ ਚੇਅਰਮੈਨ ਧਾਲੀਵਾਲ ਨੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੂੰ ਇਸ ਕਾਰਜ ਸਦਕਾ ਵਧਾਈ ਦਿੱਤੀ ਤੇ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਉਤਸ਼ਾਹਿਤ ਤੇ ਪ੍ਰੇਰਿਤ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media