Sunday, December 22, 2024

ਲੰਮੇ ਸਮੇਂ ਬਾਅਦ ਨੇਪਰੇ ਚੜ੍ਹੀ ਕੋਆਪਰੇਟਿਵ ਸੁਸਾਇਟੀ ਲੌਂਗੋਵਾਲ ਰਿਜ਼ਰਵ ਉਮੀਦਵਾਰ ਦੀ ਚੋਣ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਜੇਤੂ ਕਰਾਰ

ਸੰਗਰੂਰ, 3 ਅਗਸਤ (ਜਗਸੀਰ ਲੌਂਗੋਵਾਲ) – ਕੋਆਪਰੇਟਿਵ ਸੁਸਾਇਟੀ ਲੌਂਗੋਵਾਲ ਵਿਖੇ ਰਿਜ਼ਰਵ ਉਮੀਦਵਾਰ ਦੀ ਚੋਣ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਰੇੜਕਾ ਖ਼ਤਮ ਹੋ ਗਿਆ।ਅੱਜ ਹੋਈ ਚੋਣ ਮੌਕੇ ਰਿਜ਼ਰਵ ਉਮੀਦਵਾਰ ਦਰਸ਼ਨ ਸਿੰਘ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।ਚੋਣ ਕਰਵਾਉਣ ਪਹੁੰਚੇ ਪ੍ਰੀਜ਼ਾਈਡਿੰਗ ਅਫ਼ਸਰ ਇੰਸਪੈਕਟਰ ਪਰਮਿੰਦਰ ਸਿੰਘ ਅਤੇ ਸਭਾ ਦੇ ਸਕੱਤਰ ਬਲਤੇਜ ਸਿੰਘ ਕੰਮੋਮਾਜ਼ਰਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਅੱਜ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਦੀ ਚੋਣ ਰੱੱਖੀ ਗਈ ਸੀ।ਇਹ ਚੋਣ ਸੁਖਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਦਰਸ਼ਨ ਸਿੰਘ ਪੁੱਤਰ ਦਲੀਪ ਸਿੰਘ ਦੇ ਵਿਚਕਾਰ ਹੋਣੀ ਸੀ।ਸੁਖਵਿੰਦਰ ਸਿੰਘ ਵਲੋਂ ਸੁਸਾਇਟੀ ਨੂੰ ਲਿਖਤੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਹਨਾਂ ਇਹ ਚੋਣ ਨਹੀਂ ਲੜਨੀ।ਜਿਸ ਦੇ ਆਧਾਰ ‘ਤੇ ਚੋਣ ਕਰਵਾਉਣ ਆਏ ਇੰਸਪੈਕਟਰ ਪਰਮਿੰਦਰ ਸਿੰਘ ਵਲੋਂ ਦਰਸ਼ਨ ਸਿੰਘ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਰਸ਼ਨ ਸਿੰਘ ਨੇ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਜਿਸ ਦੀ ਅਗਵਾਈ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਕਰ ਰਿਹਾ ਹੈ।
                   ਇਸ ਮੌਕੇ ਸੁਸਾਇਟੀ ਪ੍ਰਧਾਨ ਬਹਾਦਰ ਸਿੰਘ, ਜਥੇਦਾਰ ਮਹਿਮਾ ਸਿੰਘ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਬਲਜੀਤ ਸਿੰਘ ਮੌੜ ਜਗਜੀਤ ਸਿੰਘ ਕੌਂਸਲਰ ਜਸਵਿੰਦਰ ਸਿੰਘ, ਕਰਨੈਲ ਸਿੰਘ ਜੱਸੇਕਾ, ਬਲਕਾਰ ਸਿੰਘ ਸੰਗਾਲਾ, ਜਥੇਦਾਰ ਗੁਰਦੇਵ ਸਿੰਘ ਭੋਲਾ ਸਿੰਘ ਕੌਲੇਕਾ, ਪ੍ਰਗਟ ਸਿੰਘ ਗੰਗੇਕੇ, ਹਰਦੀਪ ਸਿੰਘ ਹੈਪੀ, ਡਾ. ਅਮਰੀਕ ਸਿੰਘ, ਕੌਰ ਸਿੰਘ, ਦਲਜੀਤ ਸਿੰਘ ਰਾਣਾ, ਅਮਰਜੀਤ ਸਿੰਘ ਪੀ.ਏ, ਦਰਸ਼ਨ ਸਿੰਘ, ਪ੍ਰਭਦੀਪ ਸਿੰਘ ਚਹਿਲ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …