Wednesday, June 24, 2026

ਅੰਮ੍ਰਿਤਸਰੀ ਦਰਸ਼ਕਾਂ ਲਈ ਵਿਰਸਾ ਵਿਹਾਰ ਸੁਸਾਇਟੀ ਵਲੋਂ ‘ਬੈਠਕ’ ਪ੍ਰੋਗਰਾਮ 7 ਅਗਸਤ ਨੂੰ

ਅੰਮ੍ਰਿਤਸਰ, 5 ਅਗਸਤ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਦੇ ਵਿਹੜੇ ‘ਚ ਸੁਸਾਇਟੀ ਵਲੋਂ ਅੰਮ੍ਰਿਤਸਰੀ ਦਰਸ਼ਕਾਂ ਲਈ ‘ਬੈਠਕ’ ਦਾ ਆਯੋਜਨ 7 ਅਗਸਤ ਨੂੰ ਸ਼ਾਮ 5.00 ਵਜੇ ਕੀਤਾ ਜਾ ਰਿਹਾ ਹੈ।ਵਿਰਸਾ ਵਿਹਾਰ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਸਮੇਂ ਅੰਮ੍ਰਿਤਸਰੀ ਦਰਸ਼ਕ ਆਪਣੀ ਕਲਾ ਦੇ ਜੌਹਰ ਵਿਖਾ ਸਕਣਗੇ ਅਤੇ ਸਥਾਨਕ ਕਲਾਕਾਰ ਸਾਹਮਣੇ ਕੁਰਸੀ ‘ਤੇ ਬਹਿ ਕੇ ਦਰਸ਼ਕਾਂ ਨੂੰ ਸੁਨਣਗੇ।ਪ੍ਰੋਗਰਾਮ ਦੌਰਾਨ ਕੋਈ ਵੀ ਦਰਸ਼ਕ ਆਪਣੀ ਲੁਕੀ ਹੋਈ ਕਲਾ ਜਿਵੇਂ ਕਿ ਗੀਤ, ਕਵਿਤਾ, ਕਾਮੇਡੀ ਅਤੇ ਹੋਰ ਕਲਾਵਾਂ ਦੇ ਮਾਹਿਰ ਆਪਣੀ ਕਲਾ ਨੂੰ ਦਰਸਾ ਸਕਣਗੇ।ਇਸ ਤੋਂ ਇਲਾਵਾ ਸਾਵਣ ਉਤਸਵ ਦਾ ਪ੍ਰੋਗਰਾਮ ‘ਤੀਆਂ ਦਾ ਤਿਉਹਾਰ’ ਵੀ ਪੇਸ਼ ਕੀਤਾ ਜਾ ਰਿਹਾ ਹੈ।ਸਮੂਹ ਕਲਾਕਾਰ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਉਣਗੇ ਤੇ ਖੀਰ ਅਤੇ ਪੁੜੇ ਦਾ ਆਨੰਦ ਲੈਣਗੇ।ਪ੍ਰੋਗਰਾਮ ਦੇ ਕਨਵੀਨਰ ਪ੍ਰਸਿੱਧ ਗਾਇਕ ਹਰਿੰਦਰ ਸੋਹਲ ਹਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …