Tuesday, September 22, 2026

ਛੋਟੀ ਉਮਰ ‘ਚ ਵੱਡੀ ਸੋਚ, ਵੀਡਿਓ ਡਾਇਰੈਕਟਰ ਮੋਹਿਤ ਮੰਨਣ

ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ) – ਪੰਜਾਬ ਦਾ ਜ਼ੰਮਪਲ ਮੋਹਿਤ ਮੰਨਣ ਬਹੁਤ ਹੀ ਮਿਹਨਤੀ ਲੜਕਾ ਹੈ।ਉਹ ਛੋਟੀ ਉਮਰ ਵਿੱਚ ਬਹੁਤ ਵੱਡਾ ਕਰਨ ਦੀ ਆਸ ਰੱਖਦਾ ਹੈ।ਮੋਹਿਤ ਦਾ ਬਚਪਨ ਤੋਂ ਹੀ ਵੀਡਿਓਗ੍ਰਾਫੀ ਦਾ ਸੌਂਕ ਸੀ।ਵੱਡਾ ਹੋਣ ‘ਤੇ ਇਸੇ ਸ਼ੌਂਕ ਨੂੰ ਮੋਹਿਤ ਨੇ ਆਪਣਾ ਕਿੱਤਾ ਬਣਾ ਲਿਆ।ਮੋਹਿਤ ਨੇ ਹੁਣ ਤਕ ਕਾਫੀ ਗਾਇਕਾਂ ਅਤੇ ਮਾਡਲਾਂ ਨਾਲ ਕੰਮ ਕੀਤਾ ਹੈ।ਜਿਨ੍ਹਾਂ ਵਿਚ ਲਖਵਿੰਦਰ ਕੋਟੀਆ, ਸੰਦੀਪ ਵਡਾਲਾ, ਜੋਨੀ ਕੋਟ, ਅਨੀਸ਼ਾ ਵਾਲੀਆ ਅਤੇ ਕਈ ਹੋਰ ਕਲਾਕਾਰ ਸ਼ਾਮਲ ਹਨ।ਉਸ ਨੇ ਬਤੌਰ ਅਸਿਸਟੈਂਟ ਡਾਇਰੈਕਟਰ ਕਾਫੀ ਵੱਡੇ ਡਾਇਰੈਕਟਰਾਂ ਨਾਲ ਵੀ ਕੰਮ ਕੀਤਾ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …