ਕਾਮਨ ਵੈਲਥ ਖੇਡਾਂ ‘ਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਭਾਰ ਤੋਲਕ ਟੀਮ ਦਾ ਅੰਮ੍ਰਿਤਸਰ ਪਹੁੰਚਣ ‘ਤੇ ਭਰਵਾਂ ਸਵਾਗਤ
ਅੰਮ੍ਰਿਤਸਰ, 7 ਅੰਮ੍ਰਿਤਸਰ (ਸੁਖਬੀਰ ਸਿੰਘ) – ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ‘ਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਭਾਰ ਤੋਲਕ ਟੀਮ ਦਾ ਸ੍ਰੀ
ਗੁਰੂ ਰਾਮ ਦਾਸ ਅੰਮ੍ਰਿਤਸਰ ਹਵਾਈ ਅੱਡੇ ਪਹੁੰਵਚਣ ‘ਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਖਿਡਾਰੀਆਂ ਤੇ ਕੋਚਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਟੀਮ ਵਿਚ ਮਰਦ ਅਤੇ ਮਹਿਲਾ ਟੀਮਾਂ ਦੇ ਖਿਡਾਰੀ ਸ਼ਾਮਿਲ ਹਨ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਹਰੇਕ ਖਿਡਾਰੀਆਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ‘ਜੀ ਆਇਆਂ’ ਕਿਹਾ, ਜਦਕਿ ਹੋਰ ਅਧਿਕਾਰੀਆਂ ਨੇ ਖਿਡਾਰੀਆਂ ਦੇ ਹਾਰ ਪਾ ਕੇ ਸਵਾਗਤ ਕੀਤਾ।ਦੱਸਣਯੋਗ ਹੈ ਕਿ ਇਸ ਟੀਮ ਨੇ ਕਾਮਨਵੈਲਥ ਖੇਡਾਂ ਵਿਚ ਭਾਰਤ ਲਈ 10 ਤਮਗੇ ਜਿੱਤੇ ਹਨ, ਜਿੰਨਾਂ ਵਿਚ 3 ਸੋਨੇ, 3 ਚਾਂਦੀ ਤੇ 4 ਕਾਂਸੀ ਦੇ ਤਮਗੇ ਸ਼ਾਮਿਲ ਹਨ।ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਟੀਮ ਵਿਚ ਚਾਰ ਤਮਗਾ ਜੇਤੂ ਖਿਡਾਰੀ ਪੰਜਾਬ ਤੋਂ ਹਨ।109 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਦਾ ਪਿੰਡ ਦਾ ਅੰਮ੍ਰਿਤਸਰ ਹਵਾਈ ਅੱਡੇ ਦੇ ਬਿਲਕੁੱਲ ਨਾਲ ਬਲ ਸਚੰਦਰ ਹੈ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਤਮਗਾ ਜੇਤੂ ਖ਼ਿਡਾਰੀਆਂ ਲਈ ਇਨਾਮਾਂ ਦੀ ਵੱਡੀ ਰਾਸ਼ੀ ਦਾ ਐਲਾਨ ਕੀਤਾ ਹੈ, ਜਿੰਨਾ ਵਿਚ ਚਾਂਦੀ ਦਾ ਤਮਗਾ ਜੇਤੂ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨੂੰ 40 ਲੱਖ ਰੁਪਏ ਦਾ ਨਗਦ ਇਨਾਮ ਸ਼ਾਮਲ ਹੈ।ਟੀਮ ਦੀ ਆਮਦ ‘ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਖਿਡਾਰੀਆਂ ਨੂੰ ਵਧਾਈ ਭੇਜੀ।
ਅੱਜ ਭਾਰਤ ਪੁੱਜੇ ਖਿਡਾਰੀਆਂ ਵਿੱਚ ਸੋਨ ਤਮਗਾ ਜੇਤੂ ਮੀਰਾਂ ਬਾਈ ਚਾਨੂੰ, ਜਿਰਮੀ ਲਾਲਰੀਨੁਗਾ, ਅਚਿੰਤਾ ਸੀਉਲੀ, ਚਾਂਦੀ ਦਾ ਤਮਗਾ ਜੇਤੂ ਭੰਡਾਰਨੀ ਦੇਵੀ, ਸੰਕੇਤ ਸਰਗਰ, ਵਿਕਾਸ ਠਾਕੁਰ, ਕਾਂਸੀ ਦਾ ਤਗਮ ਜੇਤੂ ਹਰਜਿੰਦਰ ਕੌਰ, ਗੁਰਦੀਪ ਸਿੰਘ, ਗੁਰੂਰਾਜਾ ਪੂਜਾਰੇ ਸ਼ਾਮਿਲ ਸਨ।ਇਸ ਤੋਂ ਇਲਾਵਾ ਚੌਥੇ ਸਥਾਨ ‘ਤੇ ਰਹੀ ਅਜੇ ਸਿੰਘ, ਪੋਰੀ ਹਜਾਰਿਕਾ (ਸੱਤਵਾਂ), ਊਸ਼ਾ ਕੁਮਾਰਾ (ਛੇਵਾਂ) ਅਤੇ ਪੂਰਨਿਮਾ ਪਾਂਡੇ (ਛੇਵਾਂ ਸਥਾਨ) ਵੀ ਭਾਰਤ ਪਹੁੰਚੇ ਖਿਡਾਰੀਆਂ ਵਿਚ ਸ਼ਾਮਿਲ ਸਨ।
ਇਸ ਮੌਕੇ ਹਵਾਈ ਅੱਡੇ ਦੇ ਅਧਿਕਾਰੀ, ਤਹਿਸੀਲਦਾਰ ਜਗਸੀਰ ਸਿੰਘ, ਸਿਮਰਨ ਸਿੰਘ ਖੇਡ ਵਿਭਾਗ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ, ਜਿੰਨਾਂ ਨੇ ਖਿਡਾਰੀਆਂ ਦਾ ਸਵਾਗਤ ਕੀਤਾ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media