Wednesday, April 15, 2026

ਆਪਣੇ ਸਕੂਲ ਦੇ ਬੈਂਚਾਂ ‘ਤੇ ਬੈਠੇ ਬਿਜ਼ਲੀ ਮੰਤਰੀ

ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।ਸਾਰੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਸਿਹਤ ਸਹੂਲਤਾਂ ਲਈ ਮੁਹੱਲਾ ਕਲੀਨਿਕ ਵੀ ਖੋਲ੍ਹੇ ਜਾ ਰਹੇ ਹਨ।
                 ਇਨਾਂ ਸਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਪੰਜਾਬ ਨੇ ਸਰਕਾਰੀ ਐਲੀਮੈਂਟਰੀ ਸਕੂਲ ਜੰਡਿਆਲਾ ਵਿਖੇ ਨਵੇਂ ਬਣੇ ਕਮਰੇ, ਕਿਚਨ ਅਤੇ ਬਾਥਰੂਮ ਦਾ ਉਦਘਾਟਨ ਕਰਨ ਉਪਰੰਤ ਕੀਤਾ, ਜਿਥੇ ਉਹ ਕਰੀਬ 40 ਸਾਲ ਪਹਿਲਾਂ ਪੜ੍ਹੇ ਸਨ।ਬਿਜਲੀ ਮੰਤਰੀ ਨੇ ਦੱਸਿਆ ਕਿ ਉਹਨਾਂ ਖੁਦ ਇਸੇ ਹੀ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਅੱਜ ਜੋ ਵੀ ਹਨ, ਉਨਾਂ ਅਧਿਆਪਕਾਂ ਦੀ ਬਦੌਲਤ ਹਨ।ਬਿਜਲੀ ਮੰਤਰੀ ਨੇ ਖੁਦ ਕਲਾਸਰੂਮਾਂ ਵਿੱਚ ਜਾ ਕੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।
                 ਬਿਜਲੀ ਮੰਤਰੀ ਨੇ ਅਧਿਆਪਕਾਂ ਨੂੰ ਕਿਹਾ ਕਿ ਸਰਕਾਰ ਵਲੋਂ ਇਸ ਸਕੂਲ ਨੂੰ ਜੋ ਕੰਪਿਊਟਰ ਤੇ ਪ੍ਰੋਜੈਕਟਰ ਦਿੱਤੇ ਗਏ ਹਨ ਅਤੇ ਇਨ੍ਹਾਂ ਦੇ ਸਹੀ ਇਸਤੇਮਾਲ ਨੂੰ ਯਕੀਨੀ ਬਣਾਇਆ ਜਾਵੇ।ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਜਲਦ ਹੀ ਸਾਰੇ ਬਲਾਕ ਦੇ ਅਧਿਆਪਕਾਂ ਦੀ ਮੀਟਿੰਗ ਸੱਦਣ, ਉਹ ਖੁਦ ਇਸ ਮੀਟਿੰਗ ਵਿੱਚ ਹਾਜ਼ਰ ਹੋਣਗੇ।ਉਨਾਂ ਅਧਿਆਪਕਾਂ ਨੂੰ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ ਖੇਡਾਂ ਨਾਲ ਵੀ ਜੋੜਨ, ਜਿਥੇ ਉਨਾਂ  ਮਾਨਸਿਕ ਵਿਕਾਸ ਵੀ ਹੋ ਸਕੇ।ਇਸ ਸਕੂਲ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਕੇ ਇਸ ਨੂੰ ਇਕ ਵਧੀਆ ਸਕੂਲ ਬਣਾਉਣ ਦਾ ਦਿੱਤਾ।
                  ਇਸ ਮੌਕੇ ਜਿਲ੍ਹਾ ਸਿਖਿਆ ਅਫ਼ਸਰ ਪ੍ਰਾਇਮਰੀ ਰਾਜੇਸ ਸ਼ਰਮਾ, ਐਕਸੀਅਨ ਪੀ.ਡਬਲਯੂ. ਡੀ ਇੰਦਰਜੀਤ ਸਿੰਘ ਤੇ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …