Sunday, December 22, 2024

ਇੰਡੀਅਨ ਟੈਲੈਂਟ ਓਲੰਪਿਆਡ ਦੇ ਨਤੀਜੇ ‘ਚ ਸਰਵਹਿਤਕਾਰੀ ਵਿਦਿਆ ਮੰਦਰ ਨੇ ਮਾਰੀ ਬਾਜ਼ੀ

ਭੀਖੀ, 7 ਅਗਸਤ (ਕਮਲ ਜ਼ਿੰਦਲ) – 2019-20 ਅਤੇ 2020-21 ਵਿੱਚ ਹੋਏ ਇੰਡੀਅਨ ਟੈਲੈਂਟ ਓਲੰਪਿਅਡ ਦੇ ਐਲਾਨੇ ਗਏ ਨਤੀਜੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ 6 ਵਿਦਿਆਰਥੀਆਂ ਨੇ ਸਾਲ 2019-20 ‘ਚ ਨਕਦ ਪੁਰਸਕਾਰ ਅਤੇ ਤਮਗੇ ਪ੍ਰਾਪਤ ਕੀਤੇ ਹਨ।2019-20 ਦੇ ਬੱਚਿਆਂ ਮਹਿਕਪ੍ਰੀਤ 1200/- ਤੇ ਯਸ਼ਿਕਾ ਰਾਣੀ 1000/- ਰੁਪਏ ਦੀ ਨਕਦ ਰਾਸ਼ੀ ਦੇ ਇਨਾਮ ਪ੍ਰਾਪਤ ਕੀਤੇ।ਚਾਰ ਬੱਚਿਆਂ ਨੇ ਵਿਸ਼ੇਸ਼ ਗੋਲਡ ਮੈਡਲ ਪੁਰਸਕਾਰ ਹਾਸਲ ਕੀਤੇ।ਸਾਲ 2021-22 ਅਵਨੀਤ ਕੌਰ ਨੇ 1000/- ਦੀ ਨਕਦ ਰਾਸ਼ੀ ਅਤੇ ਤਿੰਨ ਬੱਚਿਆਂ ਨੇ ਵਿਸ਼ੇਸ਼ ਗੋਲਡ ਮੈਡਲ ਅਤੇ ਚਾਰ ਬੱਚਿਆਂ ਨੇ ਚਾਂਦੀ ਅਤੇ 4 ਬੱਚਿਆਂ ਨੇ ਕਾਂਸੀ ਦੇ ਤਮਗੇ ਪ੍ਰਾਪਤ ਕੀਤੇ।
                     ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵਲੋਂ ਇਨ੍ਹਾਂ ਬੱਚਿਆਂ ਨੂੰ ਮੈਡਲ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …